For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਵਿਰੋਧ ਕਾਰਨ ਨਾਨਕਸਰ ਤੋਂ ਪਰਤੇ ਬਿੱਟੂ

08:48 AM May 03, 2024 IST
ਕਿਸਾਨਾਂ ਦੇ ਵਿਰੋਧ ਕਾਰਨ ਨਾਨਕਸਰ ਤੋਂ ਪਰਤੇ ਬਿੱਟੂ
ਡੱਲਾ ਨਹਿਰ ’ਤੇ ਰਵਨੀਤ ਬਿੱਟੂ ਦੇ ਵਿਰੋਧ ਲਈ ਇਕੱਠੇ ਹੋਏ ਕਿਸਾਨ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਮਈ
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਅੱਜ ਜਗਰਾਉਂ ਇਲਾਕੇ ਦਾ ਆਪਣਾ ਦੌਰਾ ਵਿਚਾਲੇ ਛੱਡ ਕੇ ਮੁੜਨਾ ਪਿਆ। ਉਹ ਹਲਕੇ ਦੇ ਪਿੰਡਾਂ ’ਚ ਵੋਟਾਂ ਮੰਗਣ ਆਏ ਸਨ ਪਰ ਡੱਲਾ ਨਹਿਰ ਦੇ ਪੁਲ ਸਮੇਤ ਕੁਝ ਹੋਰ ਥਾਵਾਂ ’ਤੇ ਕਿਸਾਨਾਂ ਦੇ ਇਕੱਠੇ ਹੋਣ ਤੇ ਵਿਰੋਧ ਕਰਨ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਉਹ ਨਾਨਕਸਰ ਕਲੇਰਾਂ ਵਿਖੇ ਮੱਥਾ ਟੇਕਣ ਉਪਰੰਤ ਪਰਤ ਗਏ। ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ’ਚ ਨਾ ਵੜਨ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸੱਦੇ ਤਹਿਤ ਅੱਜ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਗਿਆ।
ਰਵਨੀਤ ਬਿੱਟੂ ਨੇ ਅੱਜ ਹਲਕੇ ਦੇ ਪਿੰਡ ਮੱਲ੍ਹਾ, ਕਾਉਂਕੇ ਕਲਾਂ, ਡੱਲਾ, ਲੱਖਾ ਤੇ ਹਠੂਰ ’ਚ ਪ੍ਰਚਾਰ ਲਈ ਆਉਣਾ ਸੀ। ਇਸ ਮੌਕੇ ਡੱਲਾ ਨਹਿਰ ਦੇ ਪੁਲ ’ਤੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ। ਬਿੱਟੂ ਨੇ ਹੋਰਨਾਂ ਭਾਜਪਾ ਆਗੂਆਂ ਨਾਲ ਜਗਰਾਉਂ ਹਲਕੇ ਦੇ ਪੰਜ ਪਿੰਡਾਂ ’ਚ ਚੋਣ ਪ੍ਰਚਾਰ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਕਿਸਾਨਾਂ ਦਾ ਰੋਹ ਅਤੇ ਵਿਰੋਧ ਦੇਖਦੇ ਹੋਏ ਉਹ ਪਰਤ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਧਾਲੀਵਾਲ, ਜਨਤਕ ਆਗੂ ਕੰਵਲਜੀਤ ਖੰਨਾ ਤੇ ਹੋਰਨਾਂ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਪਿੰਡਾਂ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਭਾਜਪਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਸਕਦੀ ਹੈ, ਨਿਹੱਥੇ ਕਿਸਾਨਾਂ ’ਤੇ ਗੋਲੀਆਂ ਚਲਾ ਸਕਦੀ ਹੈ ਤਾਂ ਫੇਰ ਕਿਸਾਨ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਕਿਵੇਂ ਆਪਣੇ ਘਰਾਂ ’ਚ ਆਉਣ ਦੇਣਗੇ। ਕਿਸਾਨ ਲਗਾਤਾਰ ਛੇ ਘੰਟੇ ਡੱਲਾ ਨਹਿਰ ਦੇ ਪੁਲ ’ਤੇ ਡਟੇ ਰਹੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਆਗੂਆਂ ਤਰਸੇਮ ਸਿੰਘ ਬੱਸੂਵਾਲ, ਪਾਲ ਸਿੰਘ ਨਵਾਂ ਡੱਲਾ, ਕੁਲਵਿੰਦਰ ਸਿੰਘ ਡੱਲਾ ਨੇ ਕਿਹਾ ਕਿ ਕਿਸਾਨਾਂ ਦੀ ਦਿੱਲੀ ’ਚ ਐਂਟਰੀ ਬੰਦ ਕਰਨ ਵਾਲੀ ਭਾਜਪਾ ਸਰਕਾਰ ਪਹਿਲਾਂ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਤੋਂ ਮੁੱਕਰ ਚੁੱਕੀ ਹੈ। ਕਿਸਾਨਾਂ ’ਚ ਭਾਜਪਾ ਖ਼ਿਲਾਫ਼ ਭਾਰੀ ਰੋਹ ਹੈ।

Advertisement

Advertisement
Author Image

sukhwinder singh

View all posts

Advertisement
Advertisement
×