ਬਿਹਾਰ ਵੱਲੋਂ ਸਰਕਾਰੀ ਸਕੂਲਾਂ ਦੇ 1434 ਹੈੱਡਮਾਸਟਰਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ
10:52 PM Apr 08, 2024 IST
ਪਟਨਾ, 8 ਅਪਰੈਲ
Advertisement
ਬਿਹਾਰ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਰਮੀ ਤੇ ਮਿਡਲ ਸਕੂਲਾਂ ਦੇ ਕਰੀਬ 1450 ਹੈੱਡਮਾਸਟਰਾਂ ਜਾਂ ਇੰਚਾਰਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਹ ਹੈੱਡਮਾਸਟਰ ਜਾਂ ਸਕੂਲ ਇੰਚਾਰਜ ਮਿੱਡ-ਡੇਅ ਮੀਲ ਯੋਜਨਾ ਲਈ ਫੀਡਬੈਕ ਪ੍ਰਣਾਲੀ ’ਤੇ ਪ੍ਰਤੀਕਿਰਿਆ ਦੇਣ ਵਿੱਚ ਅਸਮਰੱਥ ਰਹੇ ਸਨ। ਸੂਬੇ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਜਾਰੀ ਕੀਤੇ ਗਏ ਪੱਤਰ ਵਿੱਚ ਵਿਭਾਗ ਨੇ ਇਹ ਵੀ ਕਿਹਾ ਹੈ ਕਿ 1434 ਹੈੱਡਮਾਸਟਰਾਂ/ਇੰਚਾਰਜਾਂ ਦੀਆਂ ਤਨਖ਼ਾਹਾਂ ’ਤੇ ਅਗਲੇ ਹੁਕਮਾਂ ਤੱਕ ਰੋਕ ਰਹੇਗੀ। ਇਨ੍ਹਾਂ ਹੁਕਮਾਂ ਮੁਤਾਬਕ, 1434 ਹੈੱਡਮਾਸਟਰ/ਇੰਚਾਰਜਾਂ ਨੇ ਪਹਿਲੀ ਨਵੰਬਰ 2023 ਤੋਂ 31 ਜਨਵਰੀ 2024 ਵਿਚਾਲੇ 72000 ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਯੋਜਨਾ ਦੇ ਲਾਗੂਕਰਨ ਦੀ ਨਿਗਰਾਨੀ ਕਰਨ ਵਾਸਤੇ ਵਿਭਾਗ ਵੱਲੋਂ ਵਿਕਸਤ ਕੀਤੀ ਗਈ ਇੰਟਰਐਕਟਿਵ ਆਵਾਜ਼ ਪ੍ਰਤੀਕਿਰਿਆ ਪ੍ਰਣਾਲੀ (ਆਈਵੀਆਰਐੱਸ) ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਸੀ। -ਪੀਟੀਆਈ
Advertisement
Advertisement