ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਬੀਰ ਬਾਦਲ ਨੂੰ ਪਟਿਆਲਾ ਹਲਕੇ ’ਚ ਵੱਡਾ ਝਟਕਾ

08:00 AM Jun 27, 2024 IST
ਸੁਰਜੀਤ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਿੱਟੂ ਚੱਠਾ

ਪੱਤਰ ਪ੍ਰੇਰਕ
ਪਟਿਆਲਾ, 26 ਜੂਨ
ਸ਼੍ਰੋਮਣੀ ਅਕਾਲੀ ਦਲ ਵਿੱਚ ਹੋਈ ਬਗਾਵਤ ਕਾਰਨ ਸੁਖਬੀਰ ਬਾਦਲ ਦੇ ਹੱਥੋਂ ਸਾਰਾ ਪਟਿਆਲਾ ਚਲਿਆ ਗਿਆ ਹੈ। ਇਥੇ ਹੁਣ ਸੁਖਬੀਰ ਬਾਦਲ ਕੋਲ ਦੋ ਰਾਖਵੇਂ ਹਲਕੇ ਨਾਭਾ ਤੇ ਸ਼ੁਤਰਾਣਾ ਹੀ ਰਹਿ ਗਏ ਹਨ। ਬਗਾਵਤ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹੁਣ ਤੱਕ ਅਸੀਂ ਚੁੱਪ ਰਹੇ ਜਿਸ ਦੀ ਸਜ਼ਾ ਕੌਮ ਨੇ ਸਾਨੂੰ ਦਿੱਤੀ ਹੈ ਪਰ ਹੁਣ ਉਹ ਚੁੱਪ ਰਹਿਣ ਦੀ ਭੁੱਲ ਬਖਸ਼ਾ ਕੇ ਹੀ ਪੰਥ ਕੋਲ ਜਾਣਗੇ। ਪਹਿਲਾਂ ਧਰਮ ਦੇ ’ਤੇ ਰਾਜਨੀਤੀ ਹੋ ਗਈ ਸੀ ਪਰ ਹੁਣ ਅਸੀਂ ਧਰਮ ਨੂੰ ਰਾਜਨੀਤੀ ਦੇ ਉਪਰ ਰੱਖ ਕੇ ਧਾਰਮਿਕ ਸਿਧਾਤਾਂ ਨੂੰ ਪਹਿਲ ਦੇਵਾਂਗੇ।
ਪਟਿਆਲਾ ਜ਼ਿਲ੍ਹੇ ਵਿੱਚੋਂ ਪੰਜ ਹਲਕਾ ਇੰਚਾਰਜਾਂ ਵਿੱਚ ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ ਸਮਾਣਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਨੌਰ, ਬਿੱਟੂ ਚੱਠਾ ਪਟਿਆਲਾ ਦਿਹਾਤੀ, ਭੁਪਿੰਦਰ ਸਿੰਘ ਸ਼ੇਖਪੁਰਾ ਘਨੌਰ, ਚਰਨਜੀਤ ਸਿੰਘ ਬਰਾੜ ਰਾਜਪੁਰਾ ਅਕਾਲੀ ਤੋਂ ਬਾਗੀ ਹੋ ਗਏ ਹਨ, ਜਦਕਿ ਪਟਿਆਲਾ ਸ਼ਹਿਰੀ ਪ੍ਰਧਾਨ ਅਮਰਿੰਦਰ ਸਿੰਘ ਬਜਾਜ ਦੋਵੇਂ ਪਾਸੇ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਪਟਿਆਲਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਕੁਲਦੀਪ ਸਿੰਘ ਨਾਸੂਪੁਰ ਆਦਿ ਵੀ ਬਾਗੀ ਧੜੇ ਵੱਲ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਰਹੇ ਰਣਧੀਰ ਸਿੰਘ ਰੱਖੜਾ, ਤੇਜਿੰਦਰਪਾਲ ਸਿੰਘ ਸੰਧੂ ਵੀ ਬਾਗੀ ਧੜੇ ਵਿੱਚ ਬੈਠੇ ਦੇਖੇ ਗਏ।

Advertisement

Advertisement
Advertisement