ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਇਡਨ ਵੱਲੋਂ ਤਿੱਬਤ ਵਿਵਾਦ ਦੇ ਹੱਲ ਸਬੰਧੀ ਬਿੱਲ ’ਤੇ ਦਸਤਖ਼ਤ

08:06 AM Jul 14, 2024 IST

ਵਾਸ਼ਿੰਗਟਨ, 13 ਜੁਲਾਈ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਤਿੱਬਤ ਲਈ ਅਮਰੀਕੀ ਹਮਾਇਤ ਵਧਾਉਣ ਅਤੇ ਇਸ ਹਿਮਾਲਿਆਈ ਖੇਤਰ ਦੇ ਦਰਜੇ ਤੇ ਸ਼ਾਸਨ ਸਬੰਧੀ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਚੀਨ ਤੇ ਦਲਾਈ ਲਾਮਾ ਵਿਚਾਲੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਸਬੰਧੀ ਬਿੱਲ ’ਤੇ ਦਸਤਖ਼ਤ ਕੀਤੇ ਹਨ। ਰਾਸ਼ਟਰਪਤੀ ਬਾਇਡਨ ਦੇ ਦਸਤਖ਼ਤ ਮਗਰੋਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ। ਚੀਨ ਨੇ ‘ਰਿਸੌਲਵ ਤਿੱਬਤ ਐਕਟ’ ਦਾ ਵਿਰੋਧ ਕਰਦਿਆਂ ਇਸ ਨੂੰ ਅਸਥਿਰਤਾ ਪੈਦਾ ਕਰਨ ਵਾਲਾ ਕਾਨੂੰਨ ਦੱਸਿਆ ਸੀ। ਪਿਛਲੇ ਸਾਲ ਫਰਵਰੀ ਮਹੀਨੇ ਪ੍ਰਤੀਨਿਧ ਸਭਾ ਨੇ ਜਦਕਿ ਮਈ ’ਚ ਸੈਨੇਟ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਬਾਇਡਨ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਇਕ ਬਿਆਨ ’ਚ ਕਿਹਾ, ‘‘ਮੈਂ ਐੱਸ.138, ‘ਤਿੱਬਤ-ਚੀਨ ਵਿਵਾਦ ਦੇ ਹੱਲ ਨੂੰ ਉਤਸ਼ਾਹਿਤ ਕਰਨ ਵਾਲੇ ਐਕਟ ’ਤੇ ਦਸਤਖ਼ਤ ਕੀਤੇ ਹਨ। ਮੈਂ ਤਿੱਬਤੀਆਂ ਦੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਵੱਖ-ਵੱਖ ਭਾਸ਼ਾਈ, ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਲਈ ਦੋਵਾਂ ਸਦਨਾਂ ਦੀ ਵਚਨਬੱਧਤਾ ਨੂੰ ਸਾਂਝੀ ਕਰਦਾ ਹਾਂ।’’
ਬਾਇਡਨ ਮੁਤਾਬਕ, ‘‘ਮੇਰਾ ਪ੍ਰਸ਼ਾਸਨ ਪੀਪਲਜ਼ ਰਿਪਬਲਿਕ ਆਫ ਚਾਇਨਾ ਨਾਲ ਦਲਾਈ ਲਾਮਾ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਬਿਨਾਂ ਕਿਸੇ ਅਗਾਊਂ ਸ਼ਰਤ ਤੋਂ ਸਿੱਧੀ ਗੱਲਬਾਤ ਫਿਰ ਸ਼ੁਰੂ ਕਰਨ ਦਾ ਸੱਦਾ ਦਿੰਦਾ ਰਹੇਗਾ, ਤਾਂ ਜੋ ਮਤਭੇਦ ਦੂਰ ਕੀਤੇ ਜਾ ਸਕਣ ਤੇ ਤਿੱਬਤ ਮੁੱਦੇ ’ਤੇ ਗੱਲਬਾਤ ਰਾਹੀਂ ਸਮਝੌਤਾ ਕੀਤਾ ਜਾ ਸਕੇ।’’
ਦੱਸਣਯੋਗ ਹੈ ਕਿ 14ਵੇਂ ਦਲਾਈ ਲਾਮਾ 1959 ’ਚ ਤਿੱਬਤ ਤੋਂ ਭੱਜ ਕੇ ਭਾਰਤ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਜਲਾਵਤਨੀ ਸਰਕਾਰ ਕਾਇਮ ਕੀਤੀ। ਸਾਲ 2002 ਤੋਂ 2010 ਤੱਕ ਦਲਾਈ ਲਾਮਾ ਦੇ ਨੁਮਾਇੰੰਦਿਆਂ ਅਤੇ ਚੀਨੀ ਸਰਕਾਰ ਵਿਚਾਲੇ 9 ਗੇੜ ਦੀ ਗੱਲਬਾਤ ਹੋਈ ਪਰ ਕੋਈ ਠੋਸ ਨਤੀਜਾ ਨਾ ਨਿਕਲਿਆ। ਚੀਨ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ (89) ਨੂੰ ਇੱਕ ‘ਵੱਖਵਾਦੀ’ ਆਗੂ ਮੰਨਦਾ ਹੈ, ਜਿਹੜਾ ਤਿੱਬਤ ਨੂੰ ਦੇਸ਼ (ਚੀਨ) ਦੇ ਬਾਕੀ ਹਿੱਸਿਆਂ ਤੋਂ ਵੱਖ ਕਰਨ ਲਈ ਕੰਮ ਕਰ ਰਿਹਾ ਹੈ। -ਪੀਟੀਆਈ

Advertisement

Advertisement