For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀਆਂ ਵੱਲੋਂ ਭੂਨਾ ਥਾਣੇ ਦਾ ਘਿਰਾਓ

08:33 AM Apr 10, 2024 IST
ਕਿਸਾਨ ਜਥੇਬੰਦੀਆਂ ਵੱਲੋਂ ਭੂਨਾ ਥਾਣੇ ਦਾ ਘਿਰਾਓ
ਭੂਨਾ ਥਾਣੇ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ
ਟੋਹਾਣਾ, 9 ਅਪਰੈਲ
ਐੱਸਐੱਚਓ ਭੂਨਾ ਰਾਮਪਾਲ ਵੱਲੋ ਕਥਿਤ ਤੌਰ ’ਤੇ ਅੰਦੋਲਨਕਾਰੀ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਭੂਨਾ ਥਾਣੇ ਦਾ ਘਿਰਾਓ ਕੀਤਾ ਤੇ ਥਾਣੇ ਦੇ ਗੇਟ ਸਾਹਮਣੇ ਧਰਨਾ ਲਾ ਦਿੱਤਾ। ਪੱਗੜੀ ਸੰਭਾਲ ਜੱਟਾ ਦੇ ਸੂਬਾ ਪ੍ਰਧਾਨ ਮਨਦੀਪ ਨੱਥਵਾਨ ਤੇ ਓਮ ਪ੍ਰਕਾਸ਼ ਹਸੰਗਾ ਨੇ ਦੱਸਿਆ ਕਿ ਕਿਸਾਨਾਂ ਦਾ ਜਥਾ 8 ਮਾਰਚ ਦਿੱਲੀ ਕੂਚ ਲਈ ਨਿਕਲਿਆ ਸੀ। ਜਥੇ ਨੂੰ ਲਾਂਧੜੀ ਜ਼ਿਲ੍ਹਾ ਹਿਸਾਰ ਦੇ ਟੌਲ ’ਤੇ ਰੋਕ ਲਿਆ ਗਿਆ ਸੀ, ਜਿਸ ਤੋਂ ਬਾਅਦ ਕਿਸਾਨ ਦੂਜੇ ਦਿਨ ਘਰਾਂ ਨੂੰ ਪਰਤ ਗਏ ਸਨ। ਉਕਤ ਕਿਸਾਨਾਂ ਦਾ ਦੋਸ਼ ਹੈ ਕਿ ਅਗਲੀ ਸਵੇਰ ਐੱਸ.ਐੱਚ.ਓ. ਪੁਲੀਸ ਟੀਮ ਨਾਲ ਉਨ੍ਹਾਂ ਦੇ ਘਰ ਪੁੱਜ ਤੇ ਪਰਿਵਾਰ ਦੇ ਮੈਂਬਰਾਂ ਬਾਰੇ ਪੁੱਛ-ਪੜਤਾਲ ਕੀਤੀ। ਐੱਸਐੱਚਓ ਨੇ ਕਿਹਾ ਕਿ ਉਹ ਖਾਲਿਸਤਾਨੀ ਸਮਰਥਕਾਂ ਦਾ ਸਾਥ ਦੇ ਰਹੇ ਹਨ। ਐੱਸਐੱਚਓ ਵੱਲੋਂ ਕਿਸਾਨਾਂ ’ਤੇ ਕੀਤੀਆਂ ਇਨ੍ਹਾਂ ਟਿੱਪਣੀਆਂ ਬਾਰੇ ਜਦੋਂ ਕਿਸਾਨ ਜਥੇਬੰਦੀਆਂ ਦੀ ਪੰਚਾਇਤ ਵਿੱਚ ਗੱਲ ਪੁੱਜੀ ਤਾਂ ਜਥੇਬੰਦੀਆਂ ਨੇ 12 ਮਾਰਚ ਨੂੰ ਭੂਨਾ ਥਾਣੇ ਵਿੱਚ ਐੱਸਐੱਚਓ ਵਿਰੁੱਧ ਲਿਖਤੀ ਸ਼ਿਕਾਇਤ ਕੀਤੀ, ਜਿਸ ’ਤੇ ਕੋਈ ਕਾਰਵਾਈ ਨਾ ਕਰਨ ਉੱਤੇ ਕਿਸਾਨ ਜਥੇਬੰਦੀਆਂ ਨੇ ਭੂਨਾ ਥਾਣਾ ਘੇਰਨ ਦੀ ਚਿਤਾਵਨੀ ਦੇਣ ’ਤੇ ਪੱਗੜੀ ਸੰਭਾਲ ਜੱਟਾ, ਕਿਸਾਨ ਸੰਘਰਸ਼ ਕਮੇਟੀ ਦੇ ਮਨਦੀਪ ਨੱਥਵਾਨ, ਕਮਲ ਬਰਾੜ, ਓਮ ਪ੍ਰਕਾਸ਼ ਹਸੰਗਾ ਦੀ ਅਗਵਾਈ ਵਿੱਚ ਥਾਣੇ ਦੇ ਗੇਟ ’ਤੇ ਟੈਂਟ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਦੇਰ ਸ਼ਾਮ ਪੰਚਾਇਤ ਵਿੱਚ ਫੈਸਲਾ ਲਿਆ ਕਿ ਅਗਰ ਦੋ ਦਿਨਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਐੱਸਪੀ ਦਫ਼ਤਰ ਫਤਿਹਾਬਾਦ ਦੇ ਗੇਟ ’ਤੇ ਧਰਨਾ ਲਾਉਣਗੀਆਂ।

Advertisement

Advertisement
Author Image

joginder kumar

View all posts

Advertisement
Advertisement
×