For the best experience, open
https://m.punjabitribuneonline.com
on your mobile browser.
Advertisement

ਭੂਮੀ ਪੇਡਨੇਕਰ ਦੀ ‘ਥੈਂਕ ਯੂ ਫਾਰ ਕਮਿੰਗ’ ਦਾ ਟੋਰਾਂਟੋ ਫ਼ਿਲਮ ਮੇਲੇ ’ਚ ਹੋਵੇਗਾ ਪ੍ਰੀਮੀਅਰ

07:11 AM Aug 13, 2023 IST
ਭੂਮੀ ਪੇਡਨੇਕਰ ਦੀ ‘ਥੈਂਕ ਯੂ ਫਾਰ ਕਮਿੰਗ’ ਦਾ ਟੋਰਾਂਟੋ ਫ਼ਿਲਮ ਮੇਲੇ ’ਚ ਹੋਵੇਗਾ ਪ੍ਰੀਮੀਅਰ
Advertisement

ਮੁੰਬਈ: ਅਦਾਕਾਰਾ ਭੂਮੀ ਪੇਡਨੇਕਰ ਦੀ ਫਿਲਮ ‘ਥੈਂਕ ਯੂ ਫਾਰ ਕਮਿੰਗ’ ਦਾ ਗਾਲਾ ਪ੍ਰੀਮੀਅਰ ਟੋਰਾਂਟੋ ਕੌਮਾਂਤਰੀ ਫਿਲਮ ਫੈਸਟੀਵਲ 2023 (ਟੀਆਈਐੱਫਐੱਫ) ਦੌਰਾਨ ਕੀਤਾ ਜਾਵੇਗਾ। ਇਸ ਮੇਲੇ ਵਿੱਚ ਫਿਲਮ ਦਿਖਾਏ ਜਾਣ ਬਾਰੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਅਦਾਕਾਰਾ ਨੇ ਕਿਹਾ, ‘ਮੈਂ ਪਹਿਲੀ ਵਾਰ ਟੋਰਾਂਟੋ ਫ਼ਿਲਮ ਮੇਲੇ ਵਿੱਚ ਸ਼ਾਮਲ ਹੋ ਰਹੀ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਮੇਲੇ ’ਚ ਇੱਕ ਅਜਿਹੀ ਫਿਲਮ ਲੈ ਕੇ ਜਾ ਰਹੀ ਹਾਂ, ਜੋ ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ। ਇਹ ਮੌਕਾ ਹੋਰ ਵੀ ਖ਼ਾਸ ਹੋ ਗਿਆ ਹੈ, ਕਿਉਂਕਿ ਸਾਡੀ ਫਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਰੋਏ ਥੌਂਪਸਨ ਹਾਲ ਵਿੱਚ ਪ੍ਰੀਮੀਅਰ ਲਈ ਚੁਣਿਆ ਗਿਆ ਹੈ।’ ਇਸ ਫਿਲਮ ਵਿੱਚ ਭੂਮੀ ਨਾਲ ਡੌਲੀ ਸਿੰਘ, ਕੁਸ਼ਾ ਕਪਿਲਾ, ਸ਼ਬਿਾਨੀ ਬੇਦੀ, ਪ੍ਰਦੁਮਨ ਸਿੰਘ ਮੱਲ, ਨਤਾਸ਼ਾ ਰਸਤੋਗੀ, ਗੌਤਮਿਕ ਸੁਸ਼ਾਂਤ ਦਿਵਗੀਕਰ, ਸਲੋਨੀ ਦਾਇਨੀ, ਡੌਲੀ ਆਹਲੂਵਾਲੀਆ, ਕਰਨ ਕੁੰਦਰਾ ਤੇ ਅਨਿਲ ਕਪੂਰ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। -ਏਐੱਨਆਈ

Advertisement

Advertisement
Advertisement
Author Image

joginder kumar

View all posts

Advertisement