For the best experience, open
https://m.punjabitribuneonline.com
on your mobile browser.
Advertisement

ਭੂਮੀ ਤੇ ਸ਼ਹਿਨਾਜ਼ ਟੋਰਾਂਟੋ ਫਿਲਮ ਮੇਲੇ ’ਚ ਸ਼ਾਮਲ ਹੋਣ ਲਈ ਕੈਨੇਡਾ ਪੁੱਜੀਆਂ

07:14 AM Sep 15, 2023 IST
ਭੂਮੀ ਤੇ ਸ਼ਹਿਨਾਜ਼ ਟੋਰਾਂਟੋ ਫਿਲਮ ਮੇਲੇ ’ਚ ਸ਼ਾਮਲ ਹੋਣ ਲਈ ਕੈਨੇਡਾ ਪੁੱਜੀਆਂ
Advertisement

ਕੈਨੇਡਾ: ਅਦਾਕਾਰਾ ਭੂਮੀ ਪੇਡਨੇਕਰ ਅਤੇ ਸ਼ਹਿਨਾਜ਼ ਗਿੱਲ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ) ਵਿੱਚ ਆਪਣੀ ਫਿਲਮ ‘ਥੈਂਕ ਯੂ ਫਾਰ ਕਮਿੰਗ’ ਦਿਖਾਉਣ ਲਈ ਤਿਆਰ ਹਨ। ਇਹ ਦੋਵੇਂ ਸਹਿ-ਅਦਾਕਾਰਾਂ ਕੁਸ਼ਾ ਕਪਿਲਾ, ਸ਼ਬਿਾਨੀ ਬੇਦੀ ਅਤੇ ਡੌਲੀ ਸਿੰਘ ਨਾਲ ਬੁੱਧਵਾਰ ਰਾਤ ਕੈਨੇਡਾ ਲਈ ਰਵਾਨਾ ਹੋਈਆਂ। ਉਨ੍ਹਾਂ ਸਾਰਿਆਂ ਨੇ ਹਵਾਈ ਉਡਾਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਹਨ। ਇਕ ਕਲਿੱਪ ’ਚ ਸ਼ਹਿਨਾਜ਼, ਭੂਮੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿੱਚ ਭੂਮੀ ਅਤੇ ਸ਼ਹਿਨਾਜ਼ ਨੇ ਗੁਲਾਬੀ ਸਵੈਟ ਸ਼ਰਟ ਪਾਈਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਅਨਿਲ ਕਪੂਰ ਵੀ ਟੀਆਈਐਫਐਫ ਵਿੱਚ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਣਗੇ। -ਏਐੱਨਆਈ

Advertisement

Advertisement
Advertisement
Author Image

joginder kumar

View all posts

Advertisement