ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੁੱਚੋ ਮੰਡੀ: ਗੁੰਡਾਗਰਦੀ ਖ਼ਿਲਾਫ਼ ਲੋਕਾਂ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ

07:43 AM Apr 18, 2024 IST
ਭੁੱਚੋ ਮੰਡੀ ਵਿਚ ਬੁੱਧਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਚੌਕੀ ਅੱਗੇ ਧਰਨਾ ਦਿੰਦੇ ਹੋਏ ਲੋਕ।

ਪਵਨ ਗੋਇਲ
ਭੁੱਚੋ ਮੰਡੀ, 17 ਅਪਰੈਲ
ਭੁੱਚੋ ਮੰਡੀ ਵਿੱਚ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਬੀਤੀ ਰਾਤ ਵਾਰਡ ਨੰਬਰ 2 ਵਿੱਚ ਕੁਝ ਟਰੱਕ ਅਪਰੇਟਰਾਂ ਦੇ ਘਰ ਨੇੜੇ ਗਾਲੀ ਗਲੋਚ ਕੀਤਾ। ਅੱਜ ਸਵੇਰੇ ਇਨ੍ਹਾਂ ਅਨਸਰਾਂ ਦੀ ਗ੍ਰਿਫ਼ਤਾਰੀ ਲਈ ਸ਼ਹਿਰ ਵਾਸੀਆਂ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ ਲਾਇਆ ਗਿਆ। ਇਨ੍ਹਾਂ ਅਨਸਰਾਂ ਨੇ ਅੱਜ ਧਰਨਾਕਾਰੀਆਂ ’ਤੇ ਤੇਜ਼ ਰਫ਼ਤਾਰ ਨਾਲ ਫਾਰਚੂਨਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਚੌਕੀ ਅੱਗੇ ਪੁਲੀਸ ਦੀ ਉੱਕਾ ਹੀ ਪਰਵਾਹ ਨਾ ਕਰਦਿਆਂ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤੇ। ਧਰਨੇ ਵਿੱਚ ਸ਼ਾਮਲ ਵਿਧਾਇਕ ਮਾਸਟਰ ਜਗਸੀਰ ਸਿੰਘ ਸਮੇਤ ਹੋਰਨਾਂ ਧਰਨਾਕਾਰੀਆਂ ਨੇ ਗੱਡੀ ਨੂੰ ਤੇਜ਼ ਗਤੀ ਵਿੱਚ ਆਉਂਦਿਆਂ ਦੇਖ ਕੇ ਫੁਰਤੀ ਨਾਲ ਭੱਜ ਕੇ ਆਪਣੀ ਜਾਣ ਬਚਾਈ। ਇਸ ਗੁੰਡਾਗਰਦੀ ਤੋਂ ਭੜਕੇ ਲੋਕਾਂ ਨੇ ਚਾਰ ਵਿੱਚੋਂ ਦੋ ਨੂੰ ਫੜ ਕੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਅਤੇ ਅਸਲੇ ਸਮੇਤ ਪੁਲੀਸ ਹਵਾਲੇ ਕਰ ਦਿੱਤਾ। ਰੋਹ ਵਿੱਚ ਆਏ ਸ਼ਹਿਰ ਵਾਸੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਧਰਨੇ ਵਿੱਚ ਸ਼ਾਮਲ ਹੋ ਗਏ। ਜਾਣਕਾਰੀ ਅਨੁਸਾਰ ਇਹ ਮਾਮਲਾ ਟਰੱਕ ਅਪਰੇਟਰਾਂ ਦੇ ਵਿਵਾਦ ਨਾਲ ਜੁੜਿਆ ਹੈ। ਇਸ ਮੌਕੇ ਡੀਐਸਪੀ ਹਰਸ਼ਪ੍ਰੀਤ ਸਿੰਘ ਅਤੇ ਐੱਸਐੱਚਓ ਬਲਦੇਵ ਸਿੰਘ ਨੇ ਆ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ। ਡੀਐਸਪੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਚੋਣ ਜ਼ਾਬਤੇ ਵਿੱਚ ਗੈਰ ਕਨੂੰਨੀ ਢੰਗ ਨਾਲ ਵਰਤੇ ਅਸਲੇ ਨੂੰ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮ ਜਗਜੀਤ ਸਿੰਘ ਅਤੇ ਗੁਰਸੇਵਕ ਸਿੰਘ ਅਸਲੇ ਸਮੇਤ ਪੁਲੀਸ ਹਿਰਾਸਤ ਵਿੱਚ ਹਨ ਅਤੇ ਬਾਕੀਆਂ ਨੂੰ ਵੀ ਗਿਫ਼ਤਾਰ ਕੀਤਾ ਜਾਵੇਗਾ। ਚੌਂਕੀ ਇੰਚਾਰਜ ਗੋਰਾ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ-2 ਦੇ ਕੌਂਸਲਰ ਵਿਨੋਦ ਬਿੰਟਾ ਦੇ ਬਿਆਨਾਂ ’ਤੇ ਮੁਲਜ਼ਮ ਜਗਜੀਤ ਸਿੰਘ ਵਾਸੀ ਨਥਾਣਾ, ਸੇਵਕ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ, ਮਨੋਜ ਕੁਮਾਰ ਵਾਸੀ ਭੁੱਚੋ ਮੰਡੀ ਅਤੇ ਗੁਰਦਾਸ ਸਿੰਘ ਵਾਸੀ ਚੱਕ ਬਖਤੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ, ਕਾਂਗਰਸੀ ਆਗੂ ਤੇਜਾ ਦੰਦੀਵਾਲ, ਮੁਕੇਸ਼ ਸ਼ਰਮਾ, ਕੌਂਸਲਰ ਪ੍ਰਿੰਸ ਗੋਲਨ, ਕੁਲਦੀਪ ਗੋਲਨ, ਰਜੇਸ਼ ਗਰਗ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

Advertisement

Advertisement
Advertisement