ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੋਡੀਪੁਰਾ ਨੂੰ ਮਿਲਿਆ ‘ਉੱਤਮ ਪਿੰਡ’ ਐਵਾਰਡ

10:21 AM Oct 05, 2023 IST

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਅਕਤੂਬਰ
ਬਲਾਕ ਭਗਤਾ ਭਾਈ ਦੇ ਪਿੰਡ ਭੋਡੀਪੁਰਾ ਨੂੰ ਪੰਜਾਬ ਸਰਕਾਰ ਵੱਲੋਂ ‘ਉੱਤਮ ਪਿੰਡ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਐਵਾਰਡ ਪਿੰਡ ਵਿਚ ਕਰਵਾਏ ਵਿਲੱਖਣ ਵਿਕਾਸ ਕਾਰਜਾਂ ਤੇ ਪਿੰਡ ਨੂੰ ਸਾਫ ਸੁਥਰਾ ਰੱਖਣ ਬਦਲੇ ਦਿੱਤਾ ਗਿਆ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਵਾਏ ਸੂਬਾ ਪੱਧਰੀ ਸਮਾਗਮ ’ਚ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪਿੰਡ ਦੇ ਨੌਜਵਾਨ ਸਰਪੰਚ ਇੰਦਰਜੀਤ ਸਿੰਘ ਭੋਡੀਪੁਰਾ ਨੂੰ ਇਹ ਐਵਾਰਡ ਦਿੱਤਾ। ਜ਼ਿਕਰਯੋਗ ਹੈ ਕਿ ਕੂੜੇ ਦੀ ਸਮੱਸਿਆ ਹੱਲ ਕਰਨ ਅਤੇ ਇਸ ਤੋਂ ਜੈਵਿਕ ਖਾਦ ਬਣਾਉਣ ਲਈ ਪੰਚਾਇਤੀ ਰਾਜ ਵਿਭਾਗ ਵੱਲੋਂ ਬੀਤੇ ਸਾਲ ਪਿੰਡ ਭੋਡੀਪੁਰਾ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਬਣਾਇਆ ਗਿਆ ਸੀ। ਸਰਪੰਚ ਇੰਦਰਜੀਤ ਸਿੰਘ ਭੋਡੀਪੁਰਾ ਦੀ ਅਗਵਾਈ ‘ਚ ਲੋਕਾਂ ਨੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਲਈ ਉਪਰਾਲੇ ਸ਼ੁਰੂ ਕੀਤੇ। ਪਿੰਡ ਵਿਚ ਵੱਖ-ਵੱਖ ਥਾਵਾਂ ’ਤੇ ਕੂੜਾ ਦਾਨ ਰੱਖਣ ਤੋਂ ਇਲਾਵਾ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਲਈ ਰੇਹੜੀ ਲਗਾਈ ਗਈ ਹੈ। ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦੇ ਪ੍ਰਬੰਧ ਕੀਤੇ ਗਏ।

Advertisement

ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿਲਿਆ ਸਨਮਾਨ: ਸਰਪੰਚ

ਸਰਪੰਚ ਇੰਦਰਜੀਤ ਸਿੰਘ ਭੋਡੀਪੁਰਾ ਨੇ ਕਿਹਾ ਕਿ ਇਹ ਪ੍ਰਾਪਤੀ ਪਿੰਡ ਦੇ ਲੋਕਾਂ ਦੀ ਦ੍ਰਿੜ ਇੱਛਾ ਸ਼ਕਤੀ ਸਦਕਾ ਹੀ ਸੰਭਵ ਹੋਈ ਹੈ।

Advertisement
Advertisement
Advertisement