ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੀਮਾ ਕੋਰੇਗਾਉਂ ਕੇਸ: ਸਾਬਕਾ ਪ੍ਰੋਫ਼ੈਸਰ ਨੂੰ ਜ਼ਮਾਨਤ ਮਿਲੀ

07:50 AM Apr 06, 2024 IST

ਨਵੀਂ ਦਿੱਲੀ, 5 ਅਪਰੈਲ
ਭੀਮਾ ਕੋਰੇਗਾਉਂ ਹਿੰਸਾ ਕੇਸ ਦੀ ਇਕ ਮੁਲਜ਼ਮ ਨਾਗਪੁਰ ਯੂਨੀਵਰਸਿਟੀ ਦੀ ਸਾਬਕਾ ਪ੍ਰੋਫ਼ੈਸਰ ਸ਼ੋਮਾ ਕੇ. ਸੇਨ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ। ਵੱਡੀ ਉਮਰ ਅਤੇ ਕਈ ਬਿਮਾਰੀਆਂ ਨੂੰ ਧਿਆਨ ’ਚ ਰਖਦਿਆਂ ਜਸਟਿਸ ਅਨਿਰੁੱਧ ਬੋਸ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਸੇਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਸੇਨ ਨੂੰ ਕਿਹਾ ਹੈ ਕਿ ਉਹ ਟਰਾਇਲ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾਂ ਮਹਾਰਾਸ਼ਟਰ ਛੱਡ ਕੇ ਨਾ ਜਾਵੇ ਅਤੇ ਜਾਂਚ ਅਧਿਕਾਰੀ ਨਾਲ ਆਪਣੇ ਮੋਬਾਈਲ ਦੀ ਲੋਕੇਸ਼ਨ ਸਾਂਝੀ ਕਰੇ। ਜ਼ਮਾਨਤ ਦੌਰਾਨ ਸੇਨ ਨੂੰ ਕੌਮੀ ਜਾਂਚ ਏਜੰਸੀ ਕੋਲ ਪਾਸਪੋਰਟ ਜਮ੍ਹਾਂ ਕਰਾਉਣਾ ਪਵੇਗਾ। ਸੇਨ ਵੱਲੋਂ ਆਪਣੀ ਰਿਹਾਈ ਲਈ ਪਿਛਲੇ ਸਾਲ ਅਰਜ਼ੀ ਦਾਖ਼ਲ ਕੀਤੀ ਗਈ ਸੀ ਜਿਸ ਮਗਰੋਂ ਸੁਪਰੀਮ ਕੋਰਟ ਨੇ ਅਤਿਵਾਦ ਵਿਰੋਧੀ ਏਜੰਸੀ ਤੋਂ ਜਵਾਬ ਮੰਗਿਆ ਸੀ। ਸੇਨ ਜੂਨ 2018 ਤੋਂ ਜੇਲ੍ਹ ’ਚ ਬੰਦ ਹੈ। ਇਸੇ ਕੇਸ ’ਚ ਵਕੀਲ ਅਤੇ ਕਾਰਕੁੰਨ ਸੁਧਾ ਭਾਰਦਵਾਜ ਨੂੰ ਦਸੰਬਰ 2021 ’ਚ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਉਂਜ ਡਿਵੀਜ਼ਨ ਬੈਂਚ ਨੇ ਸੇਨ ਸਮੇਤ ਅੱਠ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। -ਆਈਏਐੱਨਐੱਸ

Advertisement

Advertisement
Advertisement