ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਵਾਨੀਗੜ੍ਹ: ਟਾਇਰ ਫਟਣ ਕਾਰਨ ਬੇਕਾਬੂ ਟਰਾਲਾ ਟਰਾਂਸਫਾਰਮਰ ਨਾਲ ਟਕਰਾਉਣ ਬਾਅਦ ਸੜਿਆ

12:49 PM Aug 21, 2024 IST

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਅਗਸਤ
ਇਥੇ ਸ਼ਹਿਰ ਵਿੱਚੋਂ ਲੰਘਦੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਉੱਤੇ ਨੀਲ ਕੰਠ ਕਲੋਨੀ ਨੇੜੇ ਦੇਰ ਰਾਤ ਕੋਲੇ ਨਾਲ ਭਰਿਆ ਟਰਾਲਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਬਿਜਲੀ ਵਾਲੇ ਟਰਾਂਸਫਾਰਮਰ ਨਾਲ ਟਕਰਾਅ ਗਿਆ ਤੇ ਇਸ ਤੋ ਬਾਅਦ ਟਰਾਲੇ ਅੱਗ ਗਈ। ਡਰਾਈਵਰ ਲਿਖਮਾ ਰਾਮ ਵਾਸੀ ਬੀਕਾਨੇਰ (ਰਾਜਸਥਾਨ) ਨੇ ਦੱਸਿਆ ਕਿ ਉਹ ਕੋਲੇ ਨਾਲ ਭਰੇ ਟਰਾਲੇ ਨੂੰ ਗੁਜਰਾਤ ਤੋਂ ਮੰਡੀ ਗੋਬਿੰਦਗੜ੍ਹ ਨੂੰ ਲੈ ਕੇ ਜਾ ਰਿਹਾ ਸੀ ਕਿ ਇਥੇ ਇਸ ਦਾ ਟਾਇਰ ਫੱਟ ਗਿਆ, ਜਿਸ ਕਾਰਨ ਇਹ ਬੇਕਾਬੂ ਹੋ ਕੇ ਬਿਜਲੀ ਵਾਲੇ ਟਰਾਂਸਫਾਰਮਰ ਨਾਲ ਟਕਰਾਅ ਗਿਆ। ਬਿਜਲੀ ਦੇ ਚੰਗਿਆੜਿਆਂ ਨੇ ਟਰੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਸੇ ਦੌਰਾਨ ਉਸ ਨੇ ਛਾਲ ਮਾਰਕੇ ਆਪਣੀ ਜਾਨ ਬਚਾਈ। ਧਮਾਕੇ ਦੀ ਆਵਾਜ਼ ਸੁਣ ਕੇ ਘਟਨਾ ਸਥਾਨ ’ਤੇ ਪਹੁੰਚੇ ਨੀਲ ਕੰਠ ਕਲੋਨੀ ਦੇ ਵਸਨੀਕਾਂ ਨੇ ਅੱਗ ਉਪਰ ਖੁਦ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਸੂਚਨਾ ਪੁਲੀਸ ਨੂੰ ਦਿੱਤੀ। ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉਪਰ ਕਾਬੂ ਪਾਇਆ। ਇਸ ਹਾਦਸੇ ਵਿੱਚ ਅੱਗ ਲੱਗਣ ਕਾਰਨ ਟਰੱਕ ਟਰਾਲਾ ਪੂਰੀ ਤਰ੍ਹਾਂ ਸੜ ਗਿਆ।

Advertisement

Advertisement
Advertisement