For the best experience, open
https://m.punjabitribuneonline.com
on your mobile browser.
Advertisement

ਕਾਰ ਦੀ ਲਪੇਟ ਵਿੱਚ ਆਉਣ ਕਾਰਨ ਔਰਤ ਦੀ ਮੌਤ

08:36 AM Aug 21, 2024 IST
ਕਾਰ ਦੀ ਲਪੇਟ ਵਿੱਚ ਆਉਣ ਕਾਰਨ ਔਰਤ ਦੀ ਮੌਤ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 20 ਅਗਸਤ
ਇਥੇ ਅਕਾਲ ਮਾਡਲ ਸਕੂਲ ਨੇੜੇ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਾਭੇ ਵੱਲੋਂ ਆ ਰਹੀ ਤੇਜ਼ ਰਫਤਾਰ ਬੇਕਾਬੂ ਹੋਈ ਕਾਰ ਨੇ ਕੱਚੇ ਰਸਤੇ ’ਤੇ ਖੜ੍ਹੇ ਸੱਤ ਪ੍ਰਕਾਸ਼ ਦੁੱਗਲ ਤੇ ਉਸ ਦੀ ਪਤਨੀ ਸੋਨੀ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਹੇਠਾਂ ਆਉਣ ਕਾਰਨ ਸੋਨੀ ਪਤਨੀ ਸੱਤ ਪ੍ਰਕਾਸ਼ ਦੁੱਗਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਸੱਤ ਪ੍ਰਕਾਸ਼ ਦੂਰ ਜਾ ਡਿੱਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਵਾਹਨ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਦੀ ਪ੍ਰੇਰਨਾ ਸਦਕਾ ਦੁੱਗਲ ਪਰਿਵਾਰ ਵੱਲੋਂ ਮ੍ਰਿਤਕ ਦੀਆਂ ਅੱਖਾਂ ਪੁਨਰਜੋਤ ਆਈ ਬੈਂਕ ਲੁਧਿਆਣਾ ਨੂੰ ਦਾਨ ਕੀਤੀਆਂ ਗਈਆਂ।

Advertisement
Advertisement
Author Image

Advertisement
×