ਭਵਾਨੀਗੜ੍ਹ: ਟਰੱਕ ਹੇਠ ਆਉਣ ਕਾਰਨ ਲੜਕੀ ਦੀ ਮੌਤ
02:54 PM Jun 11, 2024 IST
Advertisement
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੂਨ
ਅੱਜ ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਪੁਰਾਣੇ ਬੱਸ ਸਟੈਂਡ ਨੇੜੇ ਬਲਿਆਲ ਕੱਟ ’ਤੇ ਟਰੱਕ ਦੀ ਲਪੇਟ ਵਿੱਚ ਆ ਕੇ ਬਬਲੀ ਕੌਰ (29) ਪੁੱਤਰੀ ਨਾਹਰ ਸਿੰਘ ਵਾਸੀ ਰਵਿਦਾਸ ਕਲੋਨੀ ਭਵਾਨੀਗੜ੍ਹ ਦੀ ਮੌਕੇ ਮੌਤ ਹੋ ਗਈ। ਮੌਕੇ ’ਤੇ ਹਾਜ਼ਰ ਹਾਕਮ ਸਿੰਘ ਤੇ ਤਰਸੇਮ ਬਾਵਾ ਸਮੇਤ ਕਲੋਨੀ ਵਾਸੀਆਂ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਬਬਲੀ ਕੌਰ ਘਰ ਤੋਂ ਬਿਊਟੀ ਪਾਰਲਰ ਵਿਚ ਕੰਮ ’ਤੇ ਜਾ ਰਹੀ ਸੀ, ਉਹ ਜਦੋਂ ਬਲਿਆਲ ਕੱਟ ਤੋਂ ਮੁੱਖ ਮਾਰਗ ਨੂੰ ਪਾਰ ਕਰ ਰਹੀ ਸੀ ਤਾਂ ਅਚਾਨਕ ਟਰੱਕ ਦੀ ਲਪੇਟ ਵਿੱਚ ਆ ਗਈ। ਹਾਦਸੇ ਦੌਰਾਨ ਟਰੱਕ ਦੇ ਟਾਇਰ ਹੇਠਾਂ ਆਉਣ ਕਾਰਨ ਬਬਲੀ ਕੌਰ ਦਾ ਸਿਰ ਫੱਟ ਗਿਆ। ਕਲੋਨੀ ਵਾਸੀਆਂ ਨੇ ਮੁੱਖ ਮਾਰਗ ’ਤੇ ਪ੍ਰਦਰਸਨ ਕਰਦਿਆਂ ਟਰੱਕ ਡਰਾਈਵਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement