ਸੋਨ ਤਗਮਾ ਜਿੱਤ ਕੇ ਪਰਤੇ ਭਰਤਪ੍ਰੀਤ ਦਾ ਸਵਾਗਤ
06:28 PM Jun 23, 2023 IST
ਖੇਤਰੀ ਪ੍ਰਤੀਨਿਧ
Advertisement
ਬਟਾਲਾ, 11 ਜੂਨ
ਲੰਘੇ ਦਿਨੀ ਦੱਖਣੀ ਕੋਰੀਆ ਵਿੱਚ ਹੋਈ ਅੰਡਰ-20 ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਸ਼ਾਹਬਾਦ ਪਹੁੰਚਣ ‘ਤੇ ਭਰਤਪ੍ਰੀਤ ਸਿੰਘ ਦਾ ਅੱਜ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਉਸ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਢੋਲ-ਢਮੱਕਿਆਂ ਨਾਲ ਬਟਾਲਾ ਤੋਂ ਉਸ ਦੇ ਜੱਦੀ ਪਿੰਡ ਸ਼ਾਹਬਾਦ ਲਿਜਾਇਆ ਗਿਆ। ਇਸ ਮੌਕੇ ਭਰਤਪ੍ਰੀਤ ਸਿੰਘ ਨਾਲ ਉਸ ਦੇ ਕੋਚ ਬਲਦੀਪ ਸਿੰਘ ਵੀ ਸਨ। ਭਰਤਪ੍ਰੀਤ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਵਿਧਵਾ ਮਾਤਾ ਰਜਨੀ ਅਤੇ ਆਪਣੇ ਕੋਚ ਬਲਦੀਪ ਸਿੰਘ ਨੂੰ ਦਿੱਤਾ। ਭਰਤਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਕਿਹਾ ਕਿ ਉਸ ਨੂੰ ਜ਼ਿੰਦਗੀ ਵਿੱਚ ਕੀਤੇ ਸੰਘਰਸ਼ ਦਾ ਅੱਜ ਫਲ਼ ਮਿਲਿਆ ਹੈ।
Advertisement
Advertisement