ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਈ ਰੂਪ ਚੰਦ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

08:11 AM May 02, 2024 IST
ਸਮਾਗਮ ਦੌਰਾਨ ਇਤਿਹਾਸ ਪੇਸ਼ ਕਰਦਾ ਹੋਇਆ ਢਾਡੀ ਜਥਾ।

ਭਾਈ ਰੂਪਾ (ਨਿੱਜੀ ਪੱਤਰ ਪ੍ਰੇਰਕ): ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਤੇ ਸਿੱਖ ਧਰਮ ਦੀ ਮਹਾਨ ਸ਼ਖ਼ਸੀਅਤ ਬਾਬਾ ਭਾਈ ਰੂਪ ਚੰਦ ਦੇ ਜਨਮ ਦਿਹਾੜੇ ਸਬੰਧੀ ਸਾਲਾਨਾ ਜੋੜ ਮੇਲਾ ਬਾਬਾ ਭਾਈ ਰੂਪ ਚੰਦ ਲੰਗਰ ਸੇਵਾ ਸੁਸਾਇਟੀ ਤੇ ਸੰਗਤ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਪਰਮਿੰਦਰ ਸਿੰਘ ਨਿਰਮਲਾ ਡੇਰਾ ਖੂਹਾਂ ਵਾਲੇ, ਭਾਈ ਪਾਖਰ ਸਿੰਘ ਤੇ ਭਾਈ ਨਿਰਮਲ ਸਿੰਘ ਨੇ ਕਥਾ ਕੀਰਤਨ ਰਾਹੀ ਸੰਗਤ ਨੂੰ ਗੁਰੂ ਜਸ ਨਾਲ ਜੋੜਿਆ। ਢਾਡੀ ਕਿਰਨਜੋਤ ਕੌਰ ਖਾਲਸਾ, ਪਰਮਿੰਦਰ ਸਿੰਘ ਸਹੌਰ, ਜਸਵਿੰਦਰ ਸਿੰਘ ਬਾਗੀ, ਮਿਲਖਾ ਸਿੰਘ ਮੁਸਾਫਿਰ, ਗੁਰਚਰਨ ਸਿੰਘ ਚੰਨਾ, ਸੁਖਚੈਨ ਸਿੰਘ ਸ਼ੀਤਲ, ਜਸਪਾਲ ਸਿੰਘ ਜੋਸ਼, ਬੁੱਧ ਸਿੰਘ ਢਿਪਾਲੀ, ਬਲਵਿੰਦਰ ਸਿੰਘ ਭਗਤਾ, ਬਲਜਿੰਦਰ ਕੌਰ ਬਠਿੰਡਾ, ਹਰਜਿੰਦਰ ਸਿੰਘ ਬਾਗੀ, ਸੁਖਪਾਲ ਸਿੰਘ ਸਪੈਸ਼ਲ, ਗੁਰਮੀਤ ਸਿੰਘ ਮੰਡੀਕਲਾਂ, ਕਵੀਸ਼ਰ ਪੰਡਿਤ ਸੋਮ ਨਾਥ ਰੋਡੇ ਤੇ ਧਰਮ ਸਿੰਘ ਬੂਹ ਨੇ ਬਾਬਾ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਲੰਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਤਾ ਨਸੀਬ ਕੌਰ ਤੇ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਨੇ ਸੰਗਤ ਦਾ ਧੰਨਵਾਦ ਕੀਤਾ। ਸਟੇਜ ਬਾਬਾ ਪਰਮਿੰਦਰ ਸਿੰਘ ਤੇ ਬਲਕਾਰ ਸਿੰਘ ਭਾਈ ਰੂਪਾ ਨੇ ਚਲਾਈ।

Advertisement

Advertisement
Advertisement