For the best experience, open
https://m.punjabitribuneonline.com
on your mobile browser.
Advertisement

ਭਾਈ ਦਿਆ ਸਿੰਘ ਲਹੌਰੀਆ ਨੇ ਚਾਲੀ ਸਾਲ ਬਾਅਦ ਵੋਟ ਪਾਈ

10:27 AM Jun 02, 2024 IST
ਭਾਈ ਦਿਆ ਸਿੰਘ ਲਹੌਰੀਆ ਨੇ ਚਾਲੀ ਸਾਲ ਬਾਅਦ ਵੋਟ ਪਾਈ
ਨੀਲੀ ਦਸਤਾਰ ਸਜਾਈ ਤੇ ਚਿੱਟਾ ਕੁੜਤਾ-ਪਜਾਮਾ ਪਾਈ ਵੋਟ ਲਈ ਕਤਾਰ ’ਚ ਖੜ੍ਹਾ ਭਾਈ ਦਿਆ ਸਿੰਘ ਲਹੌਰੀਆ।
Advertisement

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਖਾੜਕੂ ਗਤੀਵਿਧੀਆਂ ’ਚ ਸ਼ਾਮਲ ਰਹੇ ਭਾਈ ਦਿਆ ਸਿੰਘ ਲਹੌਰੀਆ ਨੇ ਆਪਣੀ ਪਤਨੀ ਕਮਲਜੀਤ ਕੌਰ ਸਮੇਤ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਆਉਂਦੇ ਆਪਣੇ ਪਿੰਡ ਕਸਬਾ ਭਰਾਲ ਵਿੱਚ ਕਤਾਰ ’ਚ ਲੱਗ ਕੇ ਵੋਟ ਪਾਈ। ਚਿੱਟਾ ਕੁੜਤਾ-ਪਜਾਮਾ ਪਹਿਨੀ ਤੇ ਨੀਲੀ ਦਸਤਾਰ ਸਜਾ ਕੇ ਵੋਟ ਪਾਉਣ ਲਈ ਕਤਾਰ ’ਚ ਖੜ੍ਹੇ ਭਾਈ ਲਹੌਰੀਆ ਨੇ ਸ਼ਾਂਤ ਚਿੱਤ ਹੋ ਕੇ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕੀਤੀ। ਭਾਈ ਦਿਆ ਸਿੰਘ ਲਹੌਰੀਆ ਨੇ ਕਿਹਾ ਕਿ ਉਸ ਨੇ 40 ਸਾਲ ਬਾਅਦ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 1985 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਉਸ ਤੋਂ ਬਾਅਦ ਉਹ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਵਿੱਚ ਸਰਗਰਮ ਰਿਹਾ ਤੇ 1986 ਦੇ ਅਖੀਰ ’ਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀਆਂ ਖਾੜਕੂ ਸਫ਼ਾਂ ’ਚ ਸ਼ਾਮਲ ਹੋ ਗਿਆ, ਉਸ ਖ਼ਿਲਾਫ਼ ਕਈ ਪੁਲੀਸ ਕੇਸ ਬਣੇ। ਰੂਪੋਸ਼ੀ ਦੌਰਾਨ ਹੀ 7 ਜੁਲਾਈ 1995 ਵਿੱਚ ਉਹ ਅਮਰੀਕਾ ਚਲਾ ਗਿਆ। 3 ਅਗਸਤ 1995 ਵਿੱਚ ਉਹ ਅਮਰੀਕਾ ਵਿੱਚ ਫੜਿਆ ਗਿਆ ਅਤੇ 16 ਜਨਵਰੀ 1997 ਨੂੰ ਉਸ ਨੂੰ ਭਾਰਤ ਲਿਆਂਦਾ ਗਿਆ। ਭਾਈ ਲਹੌਰੀਆ ਨੇ ਦੱਸਿਆ ਕਿ ਉਸ ਨੇ 3 ਅਗਸਤ 1995 ਤੋਂ 18 ਦਸੰਬਰ 2022 ਤੱਕ ਕਰੀਬ 27 ਸਾਲ ਜੇਲ੍ਹ ਕੱਟੀ ਹੈ ਤੇ ਹੁਣ ਪਰਿਵਾਰ ਸਮੇਤ ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਆਪਣੇ ਪਿੰਡ ਕਸਬਾ ਭਰਾਲ ਵਿੱਚ ਰਹਿ ਰਿਹਾ ਹੈ।

Advertisement

Advertisement
Author Image

Advertisement
Advertisement
×