ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਗਵਤ ਦਾ ਫ਼ਿਕਰ

05:30 AM Dec 03, 2024 IST

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਚਿਤਾਵਨੀ ਦੀ ਘੰਟੀ ਵਜਾ ਦਿੱਤੀ ਹੈ। ਉਨ੍ਹਾਂ ਵਿਰੋਧਾਭਾਸ ਵਰਗੀ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ ਹੈ: ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ’ਚ ਜਨਸੰਖਿਆ ਦੀ ਦਰ ਨਿੱਘਰ ਰਹੀ ਹੈ। ਕਿਆਮਤ ਵਰਗਾ ਚਿਤਰਨ ਕਰਦਿਆਂ ਭਾਗਵਤ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਸਮਾਜ ਦੀ ਕੁੱਲ ਜਣਨ ਦਰ (ਟੀਐੱਫਆਰ) 2.1 ਤੋਂ ਘੱਟ ਹੋ ਜਾਂਦੀ ਹੈ, ਉਹ ਧਰਤੀ ਦੇ ਨਕਸ਼ੇ ਤੋਂ ਮਿੱਟ ਸਕਦਾ ਹੈ। ਉਨ੍ਹਾਂ ਕੋਲ ਹੱਲ ਵੀ ਹੈ: ਹਮ ਦੋ ਹਮਾਰੇ ਤੀਨ- ਹਰ ਜੋੜਾ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰੇ। ਕੀ ਆਰਐੱਸਐੱਸ ਦੇ ਸਰਸੰਘਚਾਲਕ ਦੇਸ਼ ਵਿੱਚ ਹਰੇਕ ਸਮਾਜ ਦੇ ਮੈਂਬਰ ਤੋਂ ਇਹੀ ਚਾਹੁੰਦੇ ਹਨ- ਬਹੁਗਿਣਤੀ ਦੇ ਨਾਲ-ਨਾਲ ਘੱਟਗਿਣਤੀ ਤੋਂ ਵੀ- ਕਿ ਉਹ ਹੋਰ ਬੱਚੇ ਪੈਦਾ ਕਰਨ? ਅਜਿਹਾ ਲੱਗਦਾ ਤਾਂ ਨਹੀਂ, ਜੇ ਅਪਰੈਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਸਥਾਨ ਦੇ ਬਾਂਸਵਾੜਾ ’ਚ ਰੈਲੀ ਦੌਰਾਨ ਕੀਤੀਆਂ ਟਿੱਪਣੀਆਂ ਨੂੰ ਦੇਖਿਆ ਜਾਵੇ। ਬਾਰੀਕ ਜਿਹੇ ਲਹਿਜ਼ੇ ’ਚ ਲੁਕਵੇਂ ਰੂਪ ’ਚ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨੇ ‘ਘੁਸਪੈਠੀਆਂ’ ਦੀ ਤੁਲਨਾ ਉਨ੍ਹਾਂ ਨਾਲ ਕੀਤੀ ਸੀ “ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ।”
ਭਾਗਵਤ ਨੂੰ ਚਿੰਤਾ ਹੋਣ ਦਾ ਵੱਡਾ ਕਾਰਨ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਨੂੰ ਸੌਂਪਿਆ ਉਹ ਖੋਜ ਪੱਤਰ ਹੋ ਸਕਦਾ ਹੈ ਜਿਸ ’ਚ ਕਿਹਾ ਗਿਆ ਸੀ ਕਿ ਭਾਰਤ ਦੀ ਆਬਾਦੀ ’ਚ ਹਿੰਦੂਆਂ ਦਾ ਹਿੱਸਾ 1950 ਤੋਂ ਲੈ ਕੇ 2015 ਤੱਕ 7.82 ਪ੍ਰਤੀਸ਼ਤ ਦੀ ਦਰ ਨਾਲ ਘਟਿਆ ਹੈ ਅਤੇ ਮੁਸਲਮਾਨਾਂ ਦਾ ਹਿੱਸਾ 43 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਹੈ। ਇਹ ‘ਵਰਕਿੰਗ ਪੇਪਰ’ ਕੌਂਸਲ ਨੇ ਮੋਦੀ ਦੇ ਵਿਵਾਦਤ ਭਾਸ਼ਣ ਤੋਂ ਕੁਝ ਹਫਤਿਆਂ ਬਾਅਦ ਪ੍ਰਧਾਨ ਮੰਤਰੀ ਨੂੰ ਸੌਂਪਿਆ ਸੀ। ਆਰਐੱਸਐੱਸ ਮੁਖੀ ਨੂੰ ਸਭ ਤੋਂ ਵੱਡਾ ਭੈਅ ਇਸ ਚੀਜ਼ ਦਾ ਹੈ ਕਿ ਕਿਤੇ ਬਹੁਗਿਣਤੀ ਸਮਾਜ ਘੱਟਗਿਣਤੀ ਬਣ ਕੇ ਨਾ ਰਹਿ ਜਾਵੇ। ਵਿਅੰਗਾਤਮਕ ਹੈ ਕਿ 11 ਜੁਲਾਈ ਨੂੰ ਸੰਸਾਰ ਜਨਸੰਖਿਆ ਦਿਹਾੜੇ ’ਤੇ ਸਿਹਤ ਮੰਤਰੀ ਜੇਪੀ ਨੱਢਾ ਨੇ ਇੱਕ ਬੈਠਕ ’ਚ ਕਿਹਾ ਸੀ ਕਿ ‘ਛੋਟੇ ਪਰਿਵਾਰ’ ਵਿਕਸਿਤ ਭਾਰਤ ਦੇ ਟੀਚੇ ਨੂੰ ਸਰ ਕਰਨ ਵਿੱਚ ਸਹਾਈ ਹੋ ਸਕਦੇ ਹਨ। ਇਹ ਸੱਚ ਹੈ ਕਿ ਭਾਰਤ ਦੀ ਜਣਨ ਦਰ ਕਾਫੀ ਘਟੀ ਹੈ ਜਿਸ ਵਿੱਚ ਗਰਭ ਨਿਰੋਧਕਾਂ ਦਾ ਵੱਡਾ ਰੋਲ ਹੈ।
ਘੱਟ ਰਹੀ ਟੀਐੱਫਆਰ ਨੇ ਆਂਧਰਾ ਪ੍ਰਦੇਸ਼ ਨੂੰ ‘ਦੋ ਬੱਚਿਆਂ’ ਦੀ ਨੀਤੀ ਖ਼ਤਮ ਕਰਨ ਲਈ ਮਜਬੂਰ ਕਰ ਦਿੱਤਾ ਹੈ; ਤਿਲੰਗਾਨਾ ਵੀ ਇਸੇ ਰਾਹ ਉੱਤੇ ਚੱਲਣਾ ਚਾਹੁੰਦਾ ਹੈ। ਹੋਰਨਾਂ ਰਾਜਾਂ ਨੂੰ ਪਰਿਵਾਰ ਨਿਯੋਜਨ ਦੇ ਪਰਖੇ ਹੋਏ ਢੰਗ-ਤਰੀਕਿਆਂ ਤੋਂ ਪਾਸਾ ਵੱਟਣ ਤੋਂ ਪਹਿਲਾਂ ਉਪਲੱਬਧ ਸਾਧਨਾਂ ਦਾ ਜਾਇਜ਼ਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਕੀ ਉਹ ਸਿਹਤ ਸੰਭਾਲ, ਸਿੱਖਿਆ, ਰੁਜ਼ਗਾਰ ਉਤਪਤੀ ਤੇ ਗ਼ਰੀਬੀ ਘਟਾਉਣ ਦੇ ਨੁਕਤੇ ਤੋਂ ਵਾਧੂ ਆਬਾਦੀ ਦਾ ਬੋਝ ਬਰਦਾਸ਼ਤ ਕਰ ਸਕਦੇ ਹਨ? ਸਿਆਸੀ ਤੇ ਧਾਰਮਿਕ ਆਗੂਆਂ ਨੂੰ ਅੰਕਡਿ਼ਆਂ ਦੀ ਖੇਡ ਖੇਡਣਾ ਅਤੇ ਫ਼ਿਰਕੂ ਅੱਗ ਭੜਕਾਉਣਾ ਲੁਭਾਉਣਾ ਲੱਗਦਾ ਹੈ ਪਰ ਉਨ੍ਹਾਂ ਨੂੰ ਇਸ ਦੇ ਭਾਰਤ ਦੀ ਸਮਾਜਿਕ ਤੇ ਆਰਥਿਕ ਸਥਿਰਤਾ ਉੱਤੇ ਪੈਣ ਵਾਲੇ ਅਸਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਤਿਹਾਸ ਗਵਾਹ ਹੈ ਕਿ ਫਿ਼ਰਕੂ ਅੱਗ ਨੇ ਵਿਕਾਸ ਦਾ ਪਹੀਆ ਸਿਰਫ਼ ਰੋਕਿਆ ਹੀ ਨਹੀਂ ਸਗੋਂ ਇਸ ਨੂੰ ਸਦਾ ਪਿਛਾਂਹ ਵੱਲ ਪੁੱਠਾ ਗੇੜਾ ਹੀ ਦਿੱਤਾ ਹੈ। ਅਜਿਹੀਆਂ ਜਮਾਤਾਂ ਨੂੰ ਇਨ੍ਹਾਂ ਗੱਲਾਂ ਅਤੇ ਤੱਥਾਂ ਦਾ ਧਿਆਨ ਹਰ ਹਾਲ ਰੱਖਣਾ ਚਾਹੀਦਾ ਹੈ।

Advertisement

Advertisement