For the best experience, open
https://m.punjabitribuneonline.com
on your mobile browser.
Advertisement

‘ਆਪ’ ’ਚ ਕੌਮੀ ਭੂਮਿਕਾ ਨਿਭਾਉਣਗੇ ਭਗਵੰਤ ਮਾਨ

06:43 AM Apr 02, 2024 IST
‘ਆਪ’ ’ਚ ਕੌਮੀ ਭੂਮਿਕਾ ਨਿਭਾਉਣਗੇ ਭਗਵੰਤ ਮਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਮਗਰੋਂ ਹੁਣ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਦੀ ਟੇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਹੈ। ਲੰਘੇ ਕੱਲ੍ਹ ‘ਇੰਡੀਆ ਬਲਾਕ’ ਦੀ ਰੋਸ ਰੈਲੀ ਵਿਚ ਭਗਵੰਤ ਮਾਨ ਨੇ ਮੇਜ਼ਬਾਨੀ ਵਾਲੀ ਭੂਮਿਕਾ ਨਿਭਾਈ ਸੀ। ਸੂਤਰਾਂ ਅਨੁਸਾਰ ਕੌਮੀ ਲੀਡਰਸ਼ਿਪ ਵੱਲੋਂ ਰੋਜ਼ਾਨਾ ਪੰਜਾਬ ਦੇ ਮੁੱਖ ਮੰਤਰੀ ਨਾਲ ਵਰਚੁਅਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਤੇ ਆਉਂਦੇ ਦਿਨਾਂ ਵਿਚ ਸ੍ਰੀ ਮਾਨ ਦੇ ਕੌਮੀ ਪੱਧਰ ’ਤੇ ਸਿਆਸੀ ਰੁਝੇਵੇਂ ਵੱਧ ਸਕਦੇ ਹਨ। ‘ਇੰਡੀਆ ਬਲਾਕ’ ਵਿਚ ਵੀ ‘ਆਪ’ ਤਰਫੋਂ ਹੁਣ ਭਗਵੰਤ ਮਾਨ ਹੀ ਕੇਂਦਰੀ ਭੂਮਿਕਾ ਵਿਚ ਰਹਿਣਗੇ। ‘ਆਪ’ ਵੱਲੋਂ ਗੁਜਰਾਤ ਵਿਚ ਵੀ ਲੋਕ ਸਭਾ ਚੋਣ ਲੜੀ ਜਾ ਰਹੀ ਹੈ ਜਿਥੇ ਤੀਜੇ ਗੇੜ ’ਚ ਵੋਟਾਂ ਪੈਣੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ 5-6 ਅਪਰੈਲ ਨੂੰ ਗੁਜਰਾਤ ਵਿਚ ਚੋਣ ਪ੍ਰਚਾਰ ’ਤੇ ਜਾ ਰਹੇ ਹਨ। ਉਸ ਮਗਰੋਂ ਉਹ ਅਸਾਮ ਵਿਚ ਵੀ ਜਾਣਗੇ ਜਿਥੇ ‘ਆਪ’ ਵੱਲੋਂ ਤਿੰਨ ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ।

Advertisement

ਦੋ ਸੀਟਾਂ ਦਾ ਐਲਾਨ ਜਲਦੀ

ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਦੂਜੇ ਗੇੜ ਦੀ ਸੂਚੀ ਇੱਕ ਦੋ ਦਿਨਾਂ ਵਿਚ ਜਾਰੀ ਕਰ ਸਕਦੇ ਹਨ। ਪਹਿਲੇ ਪੜਾਅ ਵਿਚ ਅੱਠ ਉਮੀਦਵਾਰ ਐਲਾਨੇ ਗਏ ਸਨ ਜਿਨ੍ਹਾਂ ਵਿਚੋਂ ਜਲੰਧਰ ਦਾ ਉਮੀਦਵਾਰ ਸੁਸ਼ੀਲ ਰਿੰਕੂ ਭਾਜਪਾ ਵਿਚ ਸ਼ਾਮਿਲ ਹੋਣ ਮਗਰੋਂ ਭਾਜਪਾਈ ਉਮੀਦਵਾਰ ਵਜੋਂ ਡਟ ਗਿਆ ਹੈ। ‘ਆਪ’ ਵੱਲੋਂ ਦੂਸਰੇ ਗੇੜ ਵਿਚ ਹੁਸ਼ਿਆਰਪੁਰ ਅਤੇ ਆਨੰਦਪੁਰ ਸਾਹਿਬ ਦੀ ਸੀਟ ਤੋਂ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ।

Advertisement
Author Image

joginder kumar

View all posts

Advertisement
Advertisement
×