For the best experience, open
https://m.punjabitribuneonline.com
on your mobile browser.
Advertisement

ਭਗਵੰਤ ਮਾਨ, ਕੇਜਰੀਵਾਲ ਤੇ ਸਿਸੋਦੀਆ ਹੋਣਗੇ ‘ਆਪ’ ਦੇ ਸਟਾਰ ਪ੍ਰਚਾਰਕ

08:25 AM May 05, 2024 IST
ਭਗਵੰਤ ਮਾਨ  ਕੇਜਰੀਵਾਲ ਤੇ ਸਿਸੋਦੀਆ ਹੋਣਗੇ ‘ਆਪ’ ਦੇ ਸਟਾਰ ਪ੍ਰਚਾਰਕ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਮਈ
ਆਮ ਆਦਮੀ ਪਾਰਟੀ ਨੇ ਦਿੱਲੀ ਤੇ ਹਰਿਆਣਾ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਸੁਨੀਤਾ ਕੇਜਰੀਵਾਲ ਦੇ ਨਾਮ ਸ਼ਾਮਲ ਹਨ। ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਕੇਜਰੀਵਾਲ, ਸਿਸੋਦੀਆ ਤੇ ਸਤੇਂਦਰ ਜੈਨ ਇਸ ਸਮੇਂ ਜੇਲ੍ਹ ਵਿੱਚ ਹਨ। ਇੱਥੇ ਕੌਮੀ ਰਾਜਧਾਨੀ ਵਿੱਚ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੰਦੀਪ ਪਾਠਕ, ਪੰਕਜ ਗੁਪਤਾ, ਐੱਨ ਡੀ ਗੁਪਤਾ, ਗੋਪਾਲ ਰਾਏ, ਰਾਘਵ ਚੱਢਾ, ਸਤੇਂਦਰ ਜੈਨ, ਆਤਿਸ਼ੀ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਸਵਾਤੀ ਮਾਲੀਵਾਲ, ਰਾਖੀ ਬਿਡਲਾ, ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜੇਮਾਜਰਾ, ਹਰਜੋਤ ਸਿੰਘ ਬੈਂਸ, ਬਲਕਾਰ ਸਿੰਘ, ਦਿਲੀਪ ਪਾਂਡੇ, ਦੁਰਗੇਸ਼ ਪਾਠਕ, ਜਤਿੰਦਰ ਸਿੰਘ ਤੋਮਰ, ਜਰਨੈਲ ਸਿੰਘ, ਰਿਤੂਰਾਜ ਝਾਅ, ਰਾਜੇਸ਼ ਗੁਪਤਾ, ਗੁਲਾਬ ਸਿੰਘ ਯਾਦਵ, ਸੰਜੀਵ ਝਾਅ, ਮੁਕੇਸ਼ ਅਹਲਾਵਤ, ਸ਼ੈਲੀ ਓਬਰਾਏ, ਡਾ. ਪੰਕਜ ਗੁਪਤਾ (ਭਈਆ ਜੀ), ਸਾਰਿਕਾ ਚੌਧਰੀ, ਵਿਸ਼ੇਸ਼ ਰਵੀ, ਅਖਿਲੇਸ਼ ਪਤੀ ਤ੍ਰਿਪਾਠੀ, ਅਮਾਨਤੁੱਲ੍ਹਾ ਖਾਨ, ਡਾ. ਨਿੰਮੀ ਰਸਤੋਗੀ, ਅੰਜਲੀ ਰਾਏ ਸ਼ਾਮਲ ਹਨ। ਹਰਿਆਣਾ ਵਿੱਚ ਸੰਜੇ ਸਿੰਘ, ਸੰਦੀਪ ਪਾਠਕ, ਪੰਕਜ ਕੇ ਆਰ ਗੁਪਤਾ, ਐੱਨ ਡੀ ਗੁਪਤਾ, ਗੋਪਾਲ ਰਾਏ, ਰਾਘਵ ਚੱਢਾ, ਸਤੇਂਦਰ ਜੈਨ, ਆਤਿਸ਼ੀ, ਸੌਰਭ ਭਾਰਦਵਾਜ ਅਤੇ ਹੋਰ ਪ੍ਰਚਾਰ ਕਰਨਗੇ।

Advertisement

Advertisement
Author Image

sukhwinder singh

View all posts

Advertisement
Advertisement
×