ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਰੋਸੇਯੋਗ ਭਾਈਵਾਲ ਵਜੋਂ ਰੂਸ ’ਤੇ ਦਾਅ ਲਾਉਣਾ ਸਹੀ ਨਹੀਂ: ਸੁਲੀਵਨ

06:36 AM Jul 12, 2024 IST

ਵਾਸ਼ਿੰਗਟਨ:

Advertisement

ਰੂਸ ਨਾਲ ਭਾਰਤ ਦੇ ਸਬੰਧਾਂ ’ਤੇ ਚਿੰਤਾਵਾਂ ਵਿਚਾਲੇ, ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਅੱਜ ਨਵੀਂ ਦਿੱਲੀ ਨੂੰ ਚਿਤਾਵਨੀ ਦਿੱਤੀ ਹੈ ਕਿ ‘ਇਕ ਲੰਬੇ ਸਮੇਂ ਦੇ ਭਰੋਸੇਯੋਗ ਭਾਈਵਾਲ ਵਜੋਂ ਰੂਸ ’ਤੇ ਦਾਅ ਲਾਉਣਾ ਸਹੀ ਨਹੀਂ ਹੈ’ ਅਤੇ ਦੋ ਏਸ਼ਿਆਈ ਦਿੱਗਜਾਂ (ਭਾਰਤ ਤੇ ਚੀਨ) ਵਿਚਾਲੇ ਜੰਗ ਦੀ ਸਥਿਤੀ ਵਿੱਚ ਮਾਸਕੋ, ਨਵੀਂ ਦਿੱਲੀ ਦੀ ਬਜਾਏ ਪੇਈਚਿੰਗ ਦਾ ਪੱਖ ਲਵੇਗਾ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਦੇ ਮਾਸਕੋ ਦੌਰੇ ਬਾਰੇ ਐੱਮਐੱਸਐੱਨਬੀਸੀ ’ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ, ਜਿੱਥੇ ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਨਾਲ ਵਿਆਪਕ ਗੱਲਬਾਤ ਕੀਤੀ ਸੀ। ਸੁਲੀਵਨ ਨੇ ਕਿਹਾ, ‘‘ਅਸੀਂ ਭਾਰਤ ਸਣੇ ਦੁਨੀਆ ਦੇ ਹਰੇਕ ਦੇਸ਼ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਲੰਬੇ ਸਮੇਂ ਦੇ ਭਰੋਸੇਯੋਗ ਭਾਈਵਾਲ ਵਜੋਂ ਰੂਸ ’ਤੇ ਦਾਅ ਲਾਉਣਾ ਸਹੀ ਨਹੀਂ ਹੈ।’’ ਸੁਲੀਵਨ ਪਿਛਲੇ ਮਹੀਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਮੀਟਿੰਗ ਕਰਨ ਲਈ ਭਾਰਤ ਆਏ ਹੋਏ ਸਨ। ਇਸ ਦੌਰਾਨ ਅਮਰੀਕਾ ਦੇ ਇਸ ਚੋਟੀ ਦੇ ਅਧਿਕਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਸੁਲੀਵਨ ਨੇ ਕਿਹਾ, ‘‘ਰੂਸ, ਚੀਨ ਦੇ ਨੇੜੇ ਹੁੰਦਾ ਜਾ ਰਿਹਾ ਹੈ। ਦਰਅਸਲ, ਉਹ ਚੀਨ ਦਾ ਜੂਨੀਅਰ ਭਾਈਵਾਲ ਬਣਦਾ ਜਾ ਰਿਹਾ ਹੈ। ਅਤੇ ਇਸ ਤਰ੍ਹਾਂ, ਹਫ਼ਤੇ ਦੇ ਕਿਸੇ ਵੀ ਦਿਨ ਉਹ ਭਾਰਤ ਖ਼ਿਲਾਫ਼ ਚੀਨ ਦਾ ਪੱਖ ਲਵੇਗਾ ਅਤੇ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਖ਼ਿਲਾਫ਼ ਚੀਨੀ ਹਮਲੇ ਦੀ ਸੰਭਾਵਨਾ ਬਾਰੇ ਡੂੰਘੀ ਚਿੰਤਾ ਹੈ, ਜਿਸ ਨੂੰ ਅਸੀਂ ਹਾਲ ਦੇ ਸਾਲਾਂ ਵਿੱਚ ਦੇਖਿਆ ਹੈ।’’ -ਪੀਟੀਆਈ

Advertisement
Advertisement
Advertisement