For the best experience, open
https://m.punjabitribuneonline.com
on your mobile browser.
Advertisement

ਗ਼ਲਤ ਸ਼ਬਦਾਬਲੀ ਵਰਤਣ ’ਤੇ ਪੁਲੀਸ ਚੌਕੀ ਦਾ ਘਿਰਾਓ

08:58 AM Dec 23, 2023 IST
ਗ਼ਲਤ ਸ਼ਬਦਾਬਲੀ ਵਰਤਣ ’ਤੇ ਪੁਲੀਸ ਚੌਕੀ ਦਾ ਘਿਰਾਓ
ਪੱਖੋ ਕੈਂਚੀਆਂ ਵਿੱਚ ਪੁਲੀਸ ਚੌਕੀ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਰੋਹਿਤ ਗੋਇਲ
ਪੱਖੋਂ ਕੈਂਚੀਆਂ, 22 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਵਲੋਂ ਅੱਜ ਪੱਖੋ ਕੈਂਚੀਆਂ ਪੁਲੀਸ ਚੌਕੀ ਦਾ ਘਿਰਾਓ ਕਰਕੇ ਪੁਲੀਸ ਮੁਲਾਜ਼ਮਾਂ ਵਿਰੁੱਧ ਰੋਸ ਜ਼ਾਹਿਰ ਕੀਤਾ ਗਿਆ। ਇਹ ਰੋਸ ਜਥੇਬੰਦੀ ਦੇ ਆਗੂ ਨਾਲ ਚੌਕੀ ਇੰਚਾਰਜ ਵਲੋਂ ਦੁਰਵਿਹਾਰ ਕਰਨ ਦੇ ਰੋਸ ਵਜੋਂ ਕੀਤਾ ਗਿਆ। ਇਸ ਮੌਕੇ ਧਰਨਾਕਾਰੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ, ਭਿੰਦਾ ਸਿੰਘ ਢਿੱਲਵਾਂ, ਹਰਚਰਨ ਸਿੰਘ ਸੁਖਪੁਰਾ ਅਤੇ ਦਰਸ਼ਨ ਸਿੰਘ ਮਹਿਤਾ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਪਰਾਲੀ ਦੇ ਧੂੰਏਂ ਨੂੰ ਲੈ ਕੇ ਪਿੰਡ ਚੀਮਾ ਵਿੱਚ ਪ੍ਰਸ਼ਾਸਨ ਦੀ ਟੀਮ ਆਈ ਸੀ। ਉਸ ਸਮੇਂ ਪੁਲੀਸ ਪ੍ਰਸ਼ਾਸਨ ਵਲੋਂ ਬਲਾਕ ਆਗੂ ਬਲਵੰਤ ਸਿੰਘ ਨਾਲ਼ ਗਲਤ ਸ਼ਬਦਾਬਲੀ ਵਰਤੀ ਗਈ ਸੀ ਜਿਸਦੇ ਮਾਮਲੇ ’ਤੇ ਅੱਜ ਪੱਖੋਂ ਕੈਂਚੀਆਂ ਚੌਕੀ ਇੰਚਾਰਜ ਦਾ ਘਿਰਾਓ ਕੀਤਾ ਗਿਆ ਹੈ। 2 ਘੰਟੇ ਦੇ ਕਰੀਬ ਸੰਘਰਸ਼ ਕਰਨ ਤੋਂ ਬਾਅਦ ਚੌਕੀ ਇੰਚਾਰਜ ਵੱਲੋਂ ਸੰਘਰਸ਼ ਵਿਚ ਆ ਕੇ ਹੋਈ ਗ਼ਲਤੀ ਦਾ ਅਹਿਸਾਸ ਕਰਵਾਇਆ ਗਿਆ ਅਤੇ ਅੱਗੇ ਤੋਂ ਇਹੋ ਜਿਹੀ ਦੁਆਰਾ ਗੱਲ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜੱਥੇਬੰਦੀ ਆਗੂਆਂ ਨਾਲ ਕੁਝ ਮਨ ਮੁਟਾਵ ਹੋ ਗਿਆ ਸੀ, ਜੋ ਅੱਜ ਠੀਕ ਹੋ ਗਿਆ ਹੈ। ਇਸ ਮੌਕੇ ਮੇਲਾ ਸਿੰਘ ਖੁੱਡੀ ਕਲਾਂ, ਸਿੰਕਦਰ ਸਿੰਘ ਭੂਰੇ, ਰੇਸ਼ਮ ਸਿੰਘ ਜੰਗੀਆਣਾ ਤੇ ਹੋਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×