ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੁਦਰਪ੍ਰਯਾਗ ਹਾਦਸੇ ਵਿੱਚ ਬਰੇਟਾ ਦੇ ਨੌਜਵਾਨ ਦੀ ਮੌਤ

09:23 AM Jun 17, 2024 IST

ਪੱਤਰ ਪ੍ਰੇਰਕ
ਬਰੇਟਾ, 16 ਜੂਨ
ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ’ਚ ਮਾਰੇ ਗਏ 14 ਵਿਅਕਤੀਆਂ ’ਚ ਬਰੇਟਾ ਮੰਡੀ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਥੋਂ ਦੇ ਮੋਹਿਤ ਸਿੰਗਲਾ (24) ਪੁੱਤਰ ਸੁਰਿੰਦਰ ਸਿੰਗਲਾ ਦੀ ਵੀ ਮੌਤ ਹੋ ਗਈ ਹੈ ਜੋ ਵਕੀਲ ਅਸ਼ਵਨੀ ਸਿੰਗਲਾ ਦਾ ਭਤੀਜਾ ਸੀ। ਮੋਹਿਤ ਸਿੰਗਲਾ ਨੋਇਡਾ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦਾ ਸੀ ਤ ਉੱਥੋਂ ਇਸ ਟੈਂਪੂ ਟਰੈਵਲਰ ਰਾਹੀਂ ਕੰਪਨੀ ਦੇ ਟੂਰ ਅਧੀਨ ਸ੍ਰੀ ਬਦਰੀਨਾਥ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਦੁਖਦਾਈ ਘਟਨਾ ਵਾਪਰ ਗਈ। ਪ੍ਰਾਪਤ ਵੇਰਵਿਆਂ ਮੁਤਾਬਕ ਮ੍ਰਿਤਕ ਦੀ ਲਾਸ਼ ਦੇਰ ਰਾਤ ਤੱਕ ਬਰੇਟਾ ਮੰਡੀ ਪੁੱਜਣ ਦੀ ਸੰਭਾਵਨਾ ਹੈ।

Advertisement

Advertisement