ਬੰਗਾਲ: ਭਾਜਪਾ ਮਹਿਲਾ ਵਰਕਰ ਦੀ ਮੌਤ ਖ਼ਿਲਾਫ਼ ਨੰਦੀਗ੍ਰਾਮ ’ਚ ਮੁਜ਼ਾਹਰੇ
08:13 PM May 23, 2024 IST
**EDS: GRAB VIA PTI VIDEOS** Purba Medinipur: Security personnel during a protest at Nandigram, in Purba Medinipur district, Thursday, May 23, 2024. BJP workers burnt tyres, blocked roads and pulled down shutters of shops in the area, alleging that the TMC-backed criminals were involved in the killing of Rathirani Ari (38), a BJP worker in Sonachura village. (PTI Photo)(PTI05_23_2024_000057B)
ਕੋਲਕਾਤਾ, 23 ਮਈ
Advertisement
ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਤੋਂ ਲਗਪਗ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਪੁਰਬਾ ਮੇਦਨੀਪੁਰ ਜ਼ਿਲ੍ਹੇ ’ਚ ਭਾਜਪਾ ਦੀ ਐੱਸਸੀ ਭਾਈਚਾਰੇ ਨਾਲ ਸਬੰਧਤ ਇੱਕ ਮਹਿਲਾ ਵਰਕਰ ਦੀ ਮੌਤ ਹੋ ਗਈ, ਜਿਸ ਖ਼ਿਲਾਫ਼ ਭਗਵਾ ਪਾਰਟੀ ਦੇ ਵਰਕਰਾਂ ਨੇ ਅੱਜ ਵੱਡੀ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ। ਪ੍ਰਦਰਸ਼ਨਕਾਰੀ ਭਾਜਪਾ ਵਰਕਰਾਂ ਨੇ ਦੋਸ਼ ਲਾਇਆ ਕਿ ਸੋਨਾਚੁਰਾ ਪਿੰਡ ਭਾਜਪਾ ਵਰਕਰ ਰਤੀਬਾਲਾ ਰਾਣੀ ਦੀ ਹੱਤਿਆ ਲਈ ਟੀਐੱਮਸੀ ਦੀ ਹਮਾਇਤ ਵਾਲੇ ਲੋਕ ਜ਼ਿੰਮੇਵਾਰ ਹਨ। ਪੁਲੀਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਬੁੱਧਵਾਰ ਰਾਤ ਨੂੰ ਕੀਤੇ ਹਮਲੇ ’ਚ ਰਤੀਬਾਲਾ ਦਾ ਪੁੱਤਰ ਸੰਜੈ ਤੇ ਸੱਤ ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ’ਚ ਤਾਇਨਾਤ ਪੁਲੀਸ, ਕੇਂਦਰੀ ਬਲਾਂ ਤੇ ਆਰਏਐੱਫ ਜਵਾਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ।
Advertisement
Advertisement