ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਾਲ: ਮਹਿਲਾ ਸਟਾਫ਼ਰ ਵੱਲੋਂ ਰਾਜਪਾਲ ਆਨੰਦ ਬੋਸ ’ਤੇ ਛੇੜਛਾੜ ਦੇ ਦੋਸ਼

07:10 AM May 03, 2024 IST

ਕੋਲਕਾਤਾ: ਇਥੇ ਰਾਜ ਭਵਨ ’ਚ ਤਾਇਨਾਤ ਆਰਜ਼ੀ ਮਹਿਲਾ ਸਟਾਫ਼ਰ ਨੇ ਰਾਜਪਾਲ ਸੀ.ਵੀ.ਆਨੰਦ ਬੋਸ ’ਤੇ ਛੇੜਛਾੜ ਦੇ ਦੋਸ਼ ਲਾਏ ਹਨ। ਮਹਿਲਾ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਇਕ ਮਹਿਲਾ, ਜੋ ਦਾਅਵਾ ਕਰਦੀ ਹੈ ਕਿ ਉਹ ਰਾਜ ਭਵਨ ਦੇ ਪੀਸ ਰੂਮ ਵਿਚ ਆਰਜ਼ੀ ਸਟਾਫ਼ਰ ਵਜੋਂ ਕੰਮ ਕਰਦੀ ਹੈ, ਨੇ ਗਵਰਨਰ ਹਾਊਸ ਦੇ ਬਾਹਰ ਪੁਲੀਸ ਚੌਕੀ ਦੇ ਇੰਚਾਰਜ ਨੂੰ ਰਾਜਪਾਲ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਅਧਿਕਾਰੀ ਨੇ ਫੌਰੀ ਸਥਾਨਕ ਹੇਅਰ ਸਟਰੀਟ ਪੁਲੀਸ ਥਾਣੇ ਨਾਲ ਸੰਪਰਕ ਕੀਤਾ। ਪੁਲੀਸ ਦੀ ਟੀਮ ਗਵਰਨਰ ਹਾਊਸ ਪੁੱਜੀ ਤੇ ਸ਼ਿਕਾਇਤਕਰਤਾ ਮਹਿਲਾ ਨੂੰ ਥਾਣੇ ਲਿਆਂਦਾ ਗਿਆ। ਮਹਿਲਾ ਨੇ ਦਾਅਵਾ ਕੀਤਾ ਕਿ ਰਾਜਪਾਲ ਨੇ ਸਥਾਈ ਨੌਕਰੀ ਦੇਣ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ। ਰਾਜਪਾਲ ਵੱਲੋਂ ਕੋਈ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ ਗਈ। -ਆਈਏਐੱਨਐੱਸ

Advertisement

Advertisement