For the best experience, open
https://m.punjabitribuneonline.com
on your mobile browser.
Advertisement

ਠੇਕੇ ਦੇ ਕਰਿੰਦੇ ਦੀ ਕੁੱਟਮਾਰ

06:40 AM Jul 25, 2024 IST
ਠੇਕੇ ਦੇ ਕਰਿੰਦੇ ਦੀ ਕੁੱਟਮਾਰ
Advertisement

ਪੱਤਰ ਪ੍ਰੇਰਕ
ਮੋਰਿੰਡਾ, 24 ਜੁਲਾਈ
ਮੋਰਿੰਡਾ ਪੁਲੀਸ ਨੇ ਜਬਰੀ ਸ਼ਰਾਬ ਦਾ ਠੇਕਾ ਖੁੱਲ੍ਹਵਾਉਣ ਲਈ ਸੇਲਜਮੈਨ ਦੀ ਕੁੱਟਮਾਰ ਕਰਨ ਤੇ ਠੇਕੇ ਵਿੱਚੋਂ ਬੀਅਰ ਪੀਣ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਟੀ ਮੋਰਿੰਡਾ ਦੇ ਐੱਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਗਿਆਨ ਚੰਦ ਨੇ ਦੱਸਿਆ ਕਿ ਉਹ ਮੋਰਿੰਡਾ ਗਰੁੱਪ ਦੇ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਦਾ ਹੈ। ਉਹ ਠੇਕੇ ਦੇ ਬਾਹਰ ਲੇਟਿਆ ਹੋਇਆ ਸੀ ਤਾਂ ਕਾਰ ’ਚ ਆਏ ਚਾਰ ਨੌਜਵਾਨਾਂ ਨੇ ਬੀਅਰ ਮੰਗੀ। ਉਸ ਨੇ ਦੁਕਾਨ ਬੰਦ ਦਾ ਸਮਾਂ ਹੋਣ ਕਾਰਨ ਬੀਅਰ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰ ਕੇ ਜਬਰੀ ਦੁਕਾਨ ਖੁੱਲ੍ਹਵਾ ਕੇ ਠੇਕੇ ਅੰਦਰ ਵੜ ਕੇ ਬੀਅਰ ਦੇ ਕੈਨ ਕੱਢ ਕੇ ਪੀਣ ਲੱਗੇ। ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪਰਮਿੰਦਰ ਸਿੰਘ, ਲਵਰਾਜਪ੍ਰੀਤ ਸਿੰਘ, ਦਵਿੰਦਰ ਸਿੰਘ ਅਤੇ ਤਰਨਜੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਪਰਮਿੰਦਰ ਨੂੰ ਕਾਬੂ ਕਰ ਲਿਆ ਹੈ।

Advertisement
Advertisement
Author Image

Advertisement