For the best experience, open
https://m.punjabitribuneonline.com
on your mobile browser.
Advertisement

ਟਿਊਬਵੈੱਲ ਅਪਰੇਟਰ ਦੀ ਕੁੱਟਮਾਰ

10:51 AM Sep 15, 2024 IST
ਟਿਊਬਵੈੱਲ ਅਪਰੇਟਰ ਦੀ ਕੁੱਟਮਾਰ
Advertisement

ਬਰਨਾਲਾ: ਡੀਐੱਸਪੀ ਦਫ਼ਤਰ ਤੇ ਥਾਣਾ ਸਦਰ ਦੇ ਸਾਹਮਣੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਟਿਊਬਵੈੱਲ ਅਪਰੇਟਰ ਦੀ ਰਾਤੀਂ ਡਿਊਟੀ ਦੌਰਾਨ ਰਾਤੀਂ ਇੱਕ ਵਜੇ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਇਹੀ ਨਹੀਂ ਕਥਿਤ ਦੋਸ਼ੀ ਉਸ ਦੀ ਸਕੂਟਰੀ­, ਮੋਬਾਈਲ ਤੇ ਪਰਸ ਲੈ ਕੇ ਫਰਾਰ ਹੋ ਗਏ­। ਮੁਲਾਜ਼ਮ ਗੋਬਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਭਾਗ ਦੇ ਮੁਲਾਜ਼ਮ ਜੀਵਨ ਕੁਮਾਰ ਦੀ ਡਿਊਟੀ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਡਿਊਟੀ ਵਾਲੇ ਕਮਰੇ ਦਾ ਸ਼ੀਸਾ ਤੋੜਕੇ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਮੁਲਾਜ਼ਮਾਂ ਨੇ ਦਫ਼ਤਰ ਵਿੱਚ ਧਰਨਾ ਦੇ ਕੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਥਾਣਾ ਸਿਟੀ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
-ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement