For the best experience, open
https://m.punjabitribuneonline.com
on your mobile browser.
Advertisement

ਪਤੀ-ਪਤਨੀ ਦੀ ਕੁੱਟਮਾਰ, ਤਿੰਨ ਖ਼ਿਲਾਫ਼ ਕੇਸ ਦਰਜ

11:17 AM Jun 02, 2024 IST
ਪਤੀ ਪਤਨੀ ਦੀ ਕੁੱਟਮਾਰ  ਤਿੰਨ ਖ਼ਿਲਾਫ਼ ਕੇਸ ਦਰਜ
Advertisement

ਫਗਵਾੜਾ: ਖੂਹ ਤੋਂ ਘਰ ਜਾ ਰਹੇ ਪਤੀ-ਪਤਨੀ ਦੀ ਕੁੱਟਮਾਰ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਤਿੰਨ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪਰਮਜੀਤ ਸਿੰਘ ਵਾਸੀ ਭਾਖੜੀਆਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 29 ਮਈ ਨੂੰ ਉਹ ਤੇ ਉਸਦੀ ਪਤਨੀ ਬਲਵੀਰ ਕੌਰ ਮੋਟਰਸਾਈਕਲ ’ਤੇ ਆਪਣੇ ਖੂਹ ਤੋਂ ਆਪਣੇ ਘਰ ਆ ਰਹੇ ਸਨ ਕਿ ਜਦੋਂ ਉਹ ਆਪਣੇ ਭਰਾ ਸੁਰਜੀਤ ਸਿੰਘ ਦੇ ਘਰ ਲਾਗੇ ਪੁੱਜਾ ਤਾਂ ਉਸਦਾ ਭਤੀਜਾ ਦਲਜਿੰਦਰ ਸਿੰਘ ਘਰੋਂ ਬਾਹਰ ਆਇਆ ਤੇ ਜਬਰਦਸਤੀ ਉਸਦਾ ਮੋਟਰਸਾਈਕਲ ਰੋਕ ਲਿਆ ਤੇ ਉਸਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਉਸਦੀ ਕੁੱਟਮਾਰ ਕਰਨ ਲੱਗ ਪਏ ਤੇ ਜਦੋਂ ਉਸਦੀ ਪਤਨੀ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਕੱਪੜੇ ਵੀ ਪਾੜ ਦਿੱਤੇ। ਪੁਲੀਸ ਨੇ ਸੁਰਜੀਤ ਸਿੰਘ, ਦਲਜਿੰਦਰ ਸਿੰਘ ਉਰਫ਼ ਡੀ.ਸੀ.ਤੇ ਪਲਵਿੰਦਰ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×