ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਤਲੁਜ ਦੀ ਮਾਰ : ਹੜ੍ਹ ਦੇ ਪਾਣੀ ਵਿੱਚ ਸੁਫ਼ਨੇ ਵੀ ਡੁੱਬੇ

07:17 AM Jul 21, 2023 IST
ਲੋਹੀਆਂ ਬਲਾਕ ਦੀ ਧੱਕਾ ਬਸਤੀ ਵਿੱਚ ਹੜ੍ਹ ਨਾਲ ਘਿਰੇ ਹੋਏ ਮਕਾਨ। -ਫੋਟੋ: ਮਲਕੀਅਤ ਸਿੰਘ

ਅਕਾਂਕਸ਼ਾ ਐੱਨ. ਭਾਰਦਵਾਜ
ਜਲੰਧਰ, 20 ਜੁਲਾਈ
ਲੋਹੀਆਂ ਬਲਾਕ ਦੀ ਧੱਕਾ ਬਸਤੀ ਨੂੰ ਹੜ੍ਹ ਮਗਰੋਂ ਮੁਸੀਬਤਾਂ ਨੇ ਘੇਰ ਲਿਆ ਹੈ। ਲੋਕਾਂ ਦੇ ਘਰ ਡਿੱਗ ਗਏ ਹਨ ਅਤੇ ਘਰੇਲੂ ਸਾਮਾਨ ਖ਼ਰਾਬ ਹੋ ਗਿਆ ਹੈ। ਬੱਚਿਆਂ ਦੀਆਂ ਕਿਤਾਬਾਂ ਪਾਣੀ ਵਿਚ ਭਿੱਜ ਗਈਆਂ ਹਨ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਚਿੰਤਾ ਹੈ ਕਿ ਉਹ ਹੁਣ ਸਕੂਲ ਕਿਵੇਂ ਜਾਣਗੇ। ਸਰਕਾਰੀ ਪ੍ਰਾਇਮਰੀ ਸਕੂਲ ਧੱਕਾ ਬਸਤੀ ਦੀ ਪੰਜਵੀਂ ਕਲਾਸ ਦੇ ਵਿਦਿਆਰਥੀ ਜਸਵਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਸਾਲ ਉਸ ਦੀ ਮਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਸਕੂਲ ਜਾਣ ਵਾਸਤੇ ਸਾਈਕਲ ਲੈ ਕੇ ਦਿੱਤਾ ਸੀ। ਹੁਣ ਜਦੋਂ ਹੜ੍ਹ ਆਇਆ ਤਾਂ ਉਨ੍ਹਾਂ ਦਾ ਘਰ ਢਹਿ ਗਿਆ, ਸਾਈਕਲ ਟੁੱਟ ਗਿਆ, ਕਿਤਾਬਾਂ ਤੇ ਬਸਤਾ ਪਾਣੀ ਵਿਚ ਹੜ੍ਹ ਗਏ। ਜਸਵਿੰਦਰ ਨੇ ਆਖਿਆ ਕਿ ਹੁਣ ਉਹ ਸਕੂਲ ਕਿਵੇਂ ਜਾਵੇਗਾ ਅਤੇ ਕਿਵੇਂ ਪੜ੍ਹਾਈ ਕਰੇਗਾ? ਕਰੀਬ 200 ਤੋਂ ਵੱਧ ਵਸੋਂ ਵਾਲੀ ਇਸ ਬਸਤੀ ਦੇ ਲੋਕਾਂ ਦਾ ਹੜ੍ਹ ਕਾਰਨ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਇਸ ਵੇਲੇ ਪਿੰਡ ਲਗਪਗ ਖਾਲੀ ਹੈ, ਕਿਉਂਕਿ ਜ਼ਿਆਦਤਰ ਲੋਕ ਆਪਣੇ ਬੱਚਿਆਂ ਸਮੇਤ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਪਿੰਡ ਦੇ ਜ਼ਿਆਦਾਤਰ ਮਕਾਨ ਹੜ੍ਹ ਦੇ ਪਾਣੀ ਕਾਰਨ ਡਿੱਗ ਗਏ ਅਤੇ ਬਹੁਤ ਸਾਰੇ ਮਕਾਨਾਂ ਵਿਚ ਤਰੇੜਾਂ ਆ ਗਈਆਂ ਹਨ, ਜਨਿ੍ਹਾਂ ਦੇ ਕਿਸੇ ਵੀ ਵੇਲੇ ਡਿੱਗਣ ਦਾ ਖ਼ਦਸ਼ਾ ਹੈ। ਹੁਣ ਪਿੰਡ ਦੇ ਲੋਕ ਟੈਂਟਾਂ ਵਿਚ ਰਹਿ ਗਏ ਹਨ, ਜਨਿ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਧੱਕਾ ਬਸਤੀ ਦੇ ਦੌਰੇ ਦੌਰਾਨ ਅੱਜ ਵਿਦਿਆਰਥੀ ਜਸਵਿੰਦਰ ਸਿੰਘ ਦੀ ਮਾਂ ਮਨਪ੍ਰੀਤ ਕੌਰ ‘ਟ੍ਰਬਿਿਊਨ’ ਦੀ ਟੀਮ ਨੂੰ ਆਪਣਾ ਦੁੱਖੜਾ ਦੱਸਦਿਆਂ ਭਾਵੁਕ ਹੋ ਗਈ। ਉਸ ਨੇ ਆਖਿਆ, ‘‘ਪਿਛਲੇ ਸਾਲ ਸਾਈਕਲ ਲੈ ਕੇ ਦਿੱਤੀ ਸੀ ਬੜੀ ਮੁਸ਼ਕਲ ਨਾਲ, ਤਾਂ ਕਿ ਬੱਚਾ ਸਾਈਕਲ ’ਤੇ ਸਕੂਲ ਜਾ ਸਕੇ। ਸਭ ਖ਼ਤਮ ਹੋ ਗਿਆ। ਮੇਰਾ ਪਤੀ ਦਿਹਾੜੀਦਾਰ ਹੈ। ਮੈਨੂੰ ਨਹੀਂ ਪਤਾ ਹੁਣ ਅਸੀਂ ਕੀ ਕਰਾਂਗੇ। ਮੈਨੂੰ ਮੇਰੇ ਬੱਚੇ ਦੀ ਪੜ੍ਹਾਈ ਦੀ ਬਹੁਤ ਚਿੰਤਾ ਹੈ। ਸਾਲ 2019 ਵਿਚ ਆਏ ਹੜ੍ਹਾਂ ਵਿਚ ਵੀ ਸਾਡਾ ਇਕ ਕਮਰੇ ਵਾਲਾ ਮਕਾਨ ਡਿੱਗ ਗਿਆ ਸੀ। ਅਸੀਂ ਤਿੰਨ ਸਾਲ ਸਖ਼ਤ ਮਿਹਨਤ ਕਰਕੇ ਮੁੜ ਮਕਾਨ ਬਣਾਇਆ ਸੀ ਪਰ ਹੁਣ ਫਿਰ ਘਰ ਢਹਿ ਗਿਆ।’’ ਧੱਕਾ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਦੂਸਰੀ ਕਲਾਸ ਦਾ ਵਿਦਿਆਰਥੀ ਅੰਸ਼ ਸਿੰਘ ਵੀ ਹੜ੍ਹ ਆਉਣ ਮਗਰੋਂ ਆਪਣੇ ਮਾਪਿਆਂ ਨਾਲ ਘਰ-ਬਾਰ ਛੱਡ ਕੇ ਆ ਗਿਆ ਹੈ। ਉਸ ਦੇ ਪਿਤਾ ਨੇ ਆਖਿਆ ਕਿ ਮੌਜੂਦਾ ਸਮੇਂ ਉਨ੍ਹਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ ਅਤੇ ਉਸ ਦੇ ਪੁੱਤਰ ਦਾ ਸਕੂਲ ਬੈਗ ਵੀ ਉਥੇ ਹੀ ਰਹਿ ਗਿਆ ਹੈ। ਅੰਸ਼ ਦੇ ਪਿਤਾ ਸੁਰਜੀਤ ਸਿੰਘ ਨੇ ਆਖਿਆ ਕਿ ਹੁਣ ਸਭ ਕੁਝ ਖ਼ਤਮ ਨਜ਼ਰ ਆ ਰਿਹਾ ਹੈ। ਉਸ ਨੇ ਆਖਿਆ, ‘‘ਅਸੀਂ ਤਾਂ ਆਪਣੀ ਜਾਨ ਬਚਾਅ ਕੇ ਆਏ ਹਾਂ। ਬੱਚਿਆਂ ਦੀ ਪੜ੍ਹਾਈ ਕਿਤੇ ਹੋ ਸ਼ੁਰੂ ਹੋ ਜਾਵੇ ਤਾਂ ਕਿ ਇਨ੍ਹਾਂ ਦੀ ਜ਼ਿੰਦਗੀ ਬਣ ਜਾਵੇ। ਅਸੀਂ ਨਹੀਂ ਚਾਹੁੰਦੇ ਸਾਡੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋਵੇ।’’ ਧੱਕਾ ਬਸਤੀ ਸਕੂਲ ਦੇ ਅਧਿਆਪਕ ਸਰਬਜੀਤ ਸਿੰਘ ਨੇ ਆਖਿਆ ਕਿ ਉਹ ਲਗਾਤਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸੰਪਰਕ ਵਿਚ ਹੈ। ਉਹ ਡਰੇ ਹੋਏ ਹਨ ਅਤੇ ਚਾਹੁੰਦੇ ਹਨ ਕਿ ਸਭ ਕੁਝ ਮੁੜ ਠੀਕ ਹੋ ਜਾਵੇ। ਧੱਕਾ ਬਸਤੀ ਦੇ ਸਰਪੰਚ ਹਰਮੇਸ਼ ਸਿੰਘ ਨੇ ਆਖਿਆ ਕਿ ਪਿੰਡ ਦੇ ਜ਼ਿਆਦਾਤਰ ਲੋਕ ਦਿਹਾੜੀਦਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਬਸਤੀ ਦੇ ਨੇੜੇ ਮੁੜ ਵਸੇਬੇ ਲਈ ਥੋੜ੍ਹੀ ਥਾਂ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਦੁਬਾਰਾ ਘਰ-ਬਾਰ ਨਾ ਛੱਡਣੇ ਪੈਣ।

Advertisement

ਮੀਤ ਹੇਅਰ ਨੇ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ

ਚੰਡੀਗੜ੍ਹ (ਟਨਸ): ਪਹਾੜੀ ਖੇਤਰਾਂ ਵਿੱਚ ਮੀਂਹ ਕਾਰਨ ਪੰਜਾਬ ਦੇ ਤਿੰਨਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। 11 ਦਨਿਾਂ ਵਿੱਚ ਭਾਖੜਾ ਡੈਮ ’ਚ 41 ਫੁੱਟ, ਪੌਂਗ ਡੈਮ ’ਚ 35 ਅਤੇ ਰਣਜੀਤ ਸਾਗਰ ਡੈਮ ’ਚ 33 ਫੁੱਟ ਪਾਣੀ ਚੜ੍ਹਿਆ ਹੈ। ਹਾਲਾਂਕਿ ਤਿੰਨੋਂ ਡੈਮਾਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਦਰਿਆਵਾਂ ਵਿੱਚ ਆਏ ਵਾਧੂ ਪਾਣੀ ਕਾਰਨ ਕਈ ਜ਼ਿਲ੍ਹਿਆਂ ’ਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੜ੍ਹਾਂ ਦੀ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਉਹ ਨਿਰੰਤਰ ਵਿਭਾਗ ਤੋਂ ਰਿਪੋਰਟ ਲੈ ਰਹੇ ਹਨ।

Advertisement
Advertisement