ਬਠਿੰਡਾ: ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਨੇਤਾ ਅਜੀਤਪਾਲ ਸਿੰਘ ਦੇ ਭਤੀਜੇ ਦਾ ਦੇਹਾਂਤ
03:00 PM Dec 01, 2023 IST
ਮਨੋਜ ਸ਼ਰਮਾ
ਬਠਿੰਡਾ, 1 ਦਸੰਬਰ
ਪੰਜਾਬੀ ਲੇਖਕ ਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਡਾਕਟਰ ਅਜੀਤਪਾਲ ਸਿੰਘ ਨੂੰ ਉਸ ਸਮੇਂ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਨੌਜਵਾਨ ਭਤੀਜੇ ਬਲਜਿੰਦਰ ਸਿੰਘ ਉਰਫ ਜਗਪਾਲ ਸਿੰਘ ਪੁੱਤਰ ਜੀਤ ਸਿੰਘ ਸਿੰਘੇਵਾਲਾ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਕਈ ਸਾਲ ਜ਼ਿਲ੍ਹਾ ਸਿੱਖਿਆ ਦਫਤਰ ਬਠਿੰਡਾ ਵਿਖੇ ਕੌਂਸਲਰ ਰਹੇ ਤੇ ਇਸ ਵੇਲੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੂਆਣਾ ਵਿਖੇ ਸਾਇੰਸ ਅਧਿਆਪਕ ਸਨ। ਉਨਾਂ ਦੀ ਪਤਨੀ ਵਰਿੰਦਰ ਕੌਰ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਨਰਸਿੰਗ ਟਿਊਟਰ ਹਨ। ਬਲਜਿੰਦਰ ਸਿੰਘ ਦੇ ਪਰਿਵਾਰ ’ਚ ਪਤਨੀ ਤੋਂ ਇਲਾਵਾ ਪੁੱਤਰ ਹੈ। ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਫਤੂਹੀ ਵਾਲਾ/ਸਿੰਘੇਵਾਲਾ ਦੇ ਗੁਰਦੁਆਰੇ ਵਿਖੇ 8 ਦਸੰਬਰ ਹੋਵੇਗਾ।
Advertisement
Advertisement