For the best experience, open
https://m.punjabitribuneonline.com
on your mobile browser.
Advertisement

ਬਠਿੰਡਾ ’ਚ ਖਾਦ ਨਾਲ ਦਿੱਤੀ ਜਾ ਰਹੀ ਨੈਨੋ ਡੀਏਪੀ ਨੇ ਸੁਸਾਇਟੀ ਸਕੱਤਰ ਚੱਕਰਾਂ ਵਿੱਚ ਪਾਏ

10:35 AM Nov 05, 2024 IST
ਬਠਿੰਡਾ ’ਚ ਖਾਦ ਨਾਲ ਦਿੱਤੀ ਜਾ ਰਹੀ ਨੈਨੋ ਡੀਏਪੀ ਨੇ ਸੁਸਾਇਟੀ ਸਕੱਤਰ ਚੱਕਰਾਂ ਵਿੱਚ ਪਾਏ
ਇੱਕ ਸਹਿਕਾਰੀ ਸਭਾ ਵਿੱਚੋਂ ਕਿਸਾਨ ਡੀਏਪੀ ਦੇ ਨਾਲ ਨੈਨੋ ਤਰਲ ਦੀ ਬੋਤਲ ਲੈ ਕੇ ਜਾਂਦਾ ਹੋਇਆ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

Advertisement

ਮਨੋਜ ਸ਼ਰਮਾ
ਬਠਿੰਡਾ, 4 ਨਵੰਬਰ
ਪੰਜਾਬ ਵਿੱਚ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਨੈਨੋ ਡੀਏਪੀ ਨੇ ਸੂਬਾ ਭਰ ਦੀਆਂ ਸਹਿਕਾਰੀ ਸਭਾਵਾਂ ਦੀ ਤੌਬਾ ਕਰਵਾ ਦਿੱਤੀ ਹੈ। ਦੂਜੇ ਪਾਸੇ ਜਿੱਥੇ ਕਿਸਾਨ ਇਸ ਨੈਨੋ ਡੀਏਪੀ ਦੀ ਬੋਤਲ ਲੈਣ ਤੋਂ ਟਾਲਾ ਵੱਟ ਰਹੇ ਹਨ, ਉੱਥੇ ਕੋ-ਆਪਰੇਟਿਵ ਸੁਸਾਇਟੀਆਂ ਨੂੰ ਇਫਕੋ ਵੱਲੋਂ ਧੱਕੇ ਨਾਲ ਇੱਕ ਟਰੱਕ ਖਾਦ ਬਦਲੇ ਨੈਨੋ ਡੀਏਪੀ (ਤਰਲ) ਦੇ ਡੱਬੇ ਭੇਜੇ ਜਾ ਰਹੇ ਹਨ ਜਿਸ ਕਾਰਨ ਸਹਿਕਾਰੀ ਸਭਾਵਾਂ ਦੇ ਸਕੱਤਰ ਖ਼ਫ਼ਾ ਨਜ਼ਰ ਆ ਰਹੇ ਹਨ। ਪੰਜਾਬੀ ਟ੍ਰਿਬਿਊਨ ਵੱਲੋਂ ਇਸ ਦਾ ਸੱਚ ਜਾਣਨ ਲਈ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨਾਲ ਗੱਲ ਕੀਤੀ ਤਾਂ ਉਹ ਨੈਨੋ ਡੀਏਪੀ ਪ੍ਰਤੀ ਭਰੇ ਪੀਤੇ ਨਜ਼ਰ ਆਏ। ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ 193 ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਵਿੱਚ ਇਫਕੋ ਵੱਲੋਂ ਇੱਕ ਟਰੱਕ ਪਿੱਛੇ 70 ਪ੍ਰਤੀਸ਼ਤ ਨੈਨੋ ਡੀਏਪੀ ਭੇਜੀ ਗਈ ਹੈ। ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਫਕੋ ਵੱਲੋਂ ਨੈਨੋ ਧੱਕੇ ਨਾਲ ਭੇਜੀ ਜਾ ਰਹੀ ਅਤੇ ਉਨ੍ਹਾਂ ਨੂੰ ਅੱਗੇ ਧੱਕੇ ਨਾਲ ਕਿਸਾਨਾਂ ਨੂੰ ਮੜ੍ਹਨੀ ਪੈ ਰਹੀ ਹੈ ਜਦੋਂਕਿ ਕਿਸਾਨ ਇਸ ਨੂੰ ਲੈਣ ਲਈ ਤਿਆਰ ਨਹੀਂ ਹਨ। ਪਿੰਡ ਮਹਿਮਾ ਸਰਜਾ, ਅਬਲੂ, ਕੋਟਸ਼ਮੀਰ, ਦਿਉਣ, ਬੁਲਾਡੇਵਾਲਾ, ਗੋਨਿਆਣੇ ਕਲਾਂ ਅਤੇ ਗੰਗਾ ਸੁਸਾਇਟੀਆਂ ਵਿੱਚ ਖਾਦ ਲੈਣ ਆਏ ਕਿਸਾਨਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਡੀਏਪੀ ਖਾਦ ਦੀਆਂ 5 ਬੋਰੀਆਂ ਪਿੱਛੇ 3 ਬੋਤਲਾਂ ਨੈਨੋ ਡੀਏਪੀ ਤਰਲ ਦਿੱਤੀਆਂ ਜਾ ਰਹੀਆਂ ਹਨ।
ਗੌਰਤਲਬ ਹੈ ਕਿ ਇਫਕੋ 500 ਐੱਮਐੱਲ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਦੀ ਇੱਕ ਬੋਤਲ ਨੂੰ ਖਾਦ ਦੀ ਇੱਕ ਬੋਰੀ ਦੇ ਬਰਾਬਰ ਮੰਨਦੀ ਹੈ।
ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਕੋਟ ਸ਼ਮੀਰ ਦਾ ਕਹਿਣਾ ਹੈ ਕਿ ਨੈਨੋ ਨੂੰ ਧੱਕੇ ਨਾਲ ਮੜ੍ਹਨਾ ਠੀਕ ਨਹੀਂ ਕਿਉਂਕਿ ਸਭਾਵਾਂ ਅੰਦਰ ਇਸ ਨੂੰ ਵਾਪਸ ਕਰਨ ਲਈ ਵੀ ਔਖੇ ਪ੍ਰਕਿਰਿਆ ਵਿੱਚ ਲੰਘਣਾ ਪੈਂਦਾ ਹੈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਜਿੱਥੇ ਵੀ ਸਹਿਕਾਰੀ ਸਭਾਵਾਂ ਦੇ ਸਕੱਤਰ ਜਾਂ ਨਿੱਜੀ ਡੀਲਰ ਕਿਸਾਨਾਂ ਨੂੰ ਧੱਕੇ ਨਾਨ ਨੈਨੋ ਮੜ ਰਹੇ ਹਨ, ਉਹ ਮਾਮਲਾ ਕਿਸਾਨ ਜਥੇਬੰਦੀ ਦੇ ਧਿਆਨ ਵਿੱਚ ਲੈ ਕੇ ਆਉਣ।

Advertisement

ਖਾਦ ਨਾਲ ਨੈਨੋ ਤਰਲ ਦੇਣਾ ਕੇਂਦਰ ਸਰਕਾਰ ਦਾ ਹੁਕਮ: ਡੀਸੀ

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਨਿਗਰਾਨ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਡੀਲਰ ਡੀ.ਏ.ਪੀ. ਖਾਦ ਦੀ ਨਿਰਧਾਰਤ ਕੀਤੀ ਕੀਮਤ ਤੋਂ ਵੱਧ ਜਾਂ ਕੋਈ ਵੱਖਰਾ ਸਾਮਾਨ ਕਿਸਾਨ ਨੂੰ ਨਾ ਦੇ ਸਕੇ। ਜਦੋਂ ਉਨ੍ਹਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਵਿੱਚ ਕਿਸਾਨਾਂ ਨੂੰ ਨੈਨੋ ਤਰਲ ਡੀਏਪੀ ਦਿੱਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਹੁਕਮ ਹੈ।

Advertisement
Author Image

Advertisement