ਬਠਿੰਡਾ: ਸਪਾਈਸ ਜੈੱਟ ਨੂੰ ਯਾਤਰੀ ਦੇ ਬੈਗ ਦਾ ਨੁਕਸਾਨ ਕਰਨ ’ਤੇ ਜੁਰਮਾਨਾ
ਮਨੋਜ ਸ਼ਰਮਾ
ਬਠਿੰਡਾ, 6 ਜੂਨ
ਇਥੋਂ ਦੀ ਖਪਤਕਾਰ ਅਦਾਲਤ ਨੇ ਸਪਾਈਸ ਜੈੱਟ ‘ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਬਠਿੰਡਾ ਦੇ ਵਸਨੀਕ ਰੌਬਿਨ ਗੋਇਲ ਨੇ ਦੱਸਿਆ ਕਿ ਉਹ ਸਪਾਈਸ ਜੈੱਟ ਏਅਰਲਾਈਨਜ਼ ਰਾਹੀਂ ਗੋਆ ਤੋਂ ਦਿੱਲੀ ਆ ਰਿਹਾ ਸੀ ਤਾਂ ਜਦੋਂ ਉਸ ਨੇ ਗੋਆ ਹਵਾਈ ਅੱਡੇ ‘ਤੇ ਆਪਣਾ ਬੈਗ ਸਪਾਈਸ ਜੈੱਟ ਨੂੰ ਸੌਂਪਿਆ ਤਾਂ ਉਹ ਬਿਲਕੁਲ ਠੀਕ ਹਾਲਤ ਵਿੱਚ ਸੀ ਪਰ ਜਦੋਂ ਉਹ ਦਿੱਲੀ ਏਅਰਪੋਰਟ ‘ਤੇ ਪਹੁੰਚਿਆ ਅਤੇ ਸਪਾਈਸ ਜੈੱਟ ਤੋਂ ਆਪਣਾ ਬੈਗ ਲੈ ਕੇ ਗਿਆ ਤਾਂ ਉਸ ਦੇ ਬੈਗ ਦੀਆਂ ਦੀ ਹੁੱਕਾਂ ਟੁੱਟੀਆਂ ਪਈਆਂ। ਉਸ ਨੇ ਏਅਰਪੋਰਟ ‘ਤੇ ਸ਼ਿਕਾਇਤ ਵੀ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ। ਸਪਾਈਸ ਜੈੱਟ ਨੇ ਸਪੱਸ਼ਟ ਕਿਹਾ ਹੈ ਉਨ੍ਹਾਂ ਦੀ ਸਾਮਾਨ ਜਾਂ ਬੈਗ ਦੇ ਟੁੱਟਣ ਲਈ ਜ਼ਿੰਮੇਵਾਰ ਨਹੀਂ ਹਨ। ਫਿਰ ਨਿਰਾਸ਼ ਹੋ ਕੇ ਉਸ ਨੇ ਆਪਣੇ ਵਕੀਲ ਵਰੁਣ ਬਾਂਸਲ ਰਾਹੀਂ ਬਠਿੰਡਾ ਖਪਤਕਾਰ ਅਦਾਲਤ ਵਿੱਚ ਕੇਸ ਦਾਇਰ ਕੀਤਾ। ਵਰੁਣ ਬਾਂਸਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਸਪਾਈਸ ਜੈੱਟ ਨੂੰ 3000 ਰੁਪਏ ਦੇ ਬੈਗ 9 ਫ਼ੀਸਦ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ ਅਤੇ 2000 ਰੁਪਏ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।