ਬਠਿੰਡਾ: ਝੀਲਾਂ ਦੇ ਆਲੇ-ਦੁਆਲੇ ਬਣੇਗੀ ਸੈਰਗਾਹ
10:27 AM Dec 01, 2024 IST
ਸ਼ਗਨ ਕਟਾਰੀਆ
ਬਠਿੰਡਾ, 30 ਨਵੰਬਰ
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਦੇ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਜਤਿੰਦਰ ਭੱਲਾ ਨੇ ਐਲਾਨ ਕੀਤਾ ਕਿ ਥਰਮਲ ਵਾਲੀਆਂ ਝੀਲਾਂ ਦੇ ਚੁਫ਼ੇਰੇ ਇੱਕ ਆਧੁਨਿਕ ਅਤੇ ਖੂਬਸੂਰਤ ਸੈਰਗਾਹ ਤੋਂ ਇਲਾਵਾ ਕਈ ਹੋਰ ਸੈਰਗਾਹਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟੇਲ ਨਗਰ ਨੇੜੇ ਬਣਾਈ ਗਈ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਤੋਂ ਬਾਅਦ ਸ਼ਹਿਰੀਆਂ ਦੀ ਸਹੂਲਤ ਲਈ ਹੋਰ ਸੈਰਗਾਹਾਂ ਬਣਾਈਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਥਰਮਲ ਪਲਾਂਟ ਦੀਆਂ ਇੱਕ ਝੀਲ ਵਿਚਾਲੇ ਬਣੇ ਗੈਸਟ ਹਾਊਸ ਵਿੱਚ ਕਈ ਨਾਮੀ ਗਰਾਮੀ ਹਸਤੀਆਂ ਆ ਕੇ ਠਹਿਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੈਸਟ ਹਾਊਸ ਨੂੰ ਚਾਰ ਚੰਨ ਲਾਉਣ ਦੇ ਮਨੋਰਥ ਅਧੀਨ ਝੀਲਾਂ ਦੇ ਇਰਦ-ਗਿਰਦ ਆਧੁਨਿਕ ਸਹੂਲਤਾਂ ਨਾਲ ਲੈਸ ਸੁੰਦਰ ਸੈਰਗਾਹ ਉਸਾਰੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਜਲਦੀ ਹੀ ਨਗਰ ਸੁਧਾਰ ਟਰਸਟ ਇਸ ਕਾਰਜ ਦਾ ਆਗ਼ਾਜ਼ ਕਰੇਗਾ।
Advertisement
Advertisement