ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸੀ ਪਠਾਣਾਂ: ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ

08:02 AM Aug 20, 2024 IST

ਅਜੇ ਮਲਹੋਤਰਾ
ਬੱਸੀ ਪਠਾਣਾਂ, 19 ਅਗਸਤ
ਬੱਸੀ ਪਠਾਣਾਂ ਨਗਰ ਕੌਂਸਲ ਦੇ ਪ੍ਰਧਾਨ ਵਿਰੁੱਧ ਪਾਇਆ ਬੇਭਰੋਸਗੀ ਮਤਾ ਅੱਜ ਉਸ ਸਮੇਂ ਡਿੱਗ ਗਿਆ ਜਦੋਂ ਸੱਦੀ ਮੀਟਿੰਗ ਦੌਰਾਨ ਸਾਰੇ ਹੀ ਕੌਂਸਲਰ ਗ਼ੈਰਹਾਜ਼ਰ ਰਹੇ| 15 ਮੈਂਬਰੀ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੂੰ ‘ਆਪ’ ਦੇ ਲੋਕ ਸਭਾ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਜੀਪੀ ਦਾ ਕਰੀਬੀ ਮੰਨਿਆ ਜਾਂਦਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੱਸੀ ਪਠਾਣਾਂ ਹਲਕੇ ਤੋਂ ‘ਆਪ’ ਦੇ ਰੁਪਿੰਦਰ ਸਿੰਘ ਹੈਪੀ ਨੇ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ ਹਰਾਇਆ ਸੀ| ਗੁਰਪ੍ਰੀਤ ਸਿੰਘ ਜੀਪੀ ਬਾਅਦ ਵਿੱਚ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਮਤੇ ਦੇ ਡਿੱਗਣ ਨਾਲ ਹੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੇ ਗੁਰਪ੍ਰੀਤ ਸਿੰਘ ਜੀਪੀ ਦੇ ਧੜੇ ਦੀ ਗੁੱਟਬੰਦੀ ਵੀ ਸਾਹਮਣੇ ਆ ਗਈ ਹੈ| ਨਗਰ ਕੌਂਸਲ ਦਫ਼ਤਰ ਵਿੱਚ ਅੱਜ ਸਵੇਰੇ 9:30 ਵਜੇ ਮੀਟਿੰਗ ਦਾ ਸਮਾਂ ਸੀ ਪਰ 10:30 ਵਜੇ ਤੱਕ ਪ੍ਰਧਾਨ ਤੋਂ ਇਲਾਵਾ ਕੋਈ ਕੌਂਸਲਰ ਨਹੀਂ ਪੁੱਜਿਆ। ਉਧਰ, ਗੁਰਪ੍ਰੀਤ ਸਿੰਘ ਜੀਪੀ ਨੇ ਗੱਲ ਕਰਨ ’ਤੇ ਕਿਹਾ ਕਿ ਇਸ ਦੀ ਜਾਣਕਾਰੀ ਹਾਈ ਕਮਾਨ ਨੂੰ ਦਿੱਤੀ ਗਈ ਹੈ| ਜਦੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀ ਹੋ ਸਕਿਆ| ਅੱਜ ਸਵੇਰੇ ਕੌਂਸਲ ਦੀ ਮੀਟਿੰਗ ਸ਼ੁਰੂ ਹੋਣ ਸਮੇਂ ਕੌਂਸਲਰਾਂ ਤੋਂ ਇਲਾਵਾ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਵੀ ਮੌਜੂਦ ਨਹੀਂ ਸਨ ਜਿਸ ਕਰਕੇ ਪ੍ਰਧਾਨ ਰਿੰਕੂ ਨੂੰ ਮਤੇ ਦਾ ਰਜਿਸਟਰ ਲੈਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ| ਜਦੋਂ ਬਸੀ ਪਠਾਣਾਂ ਦੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ|

Advertisement

Advertisement
Advertisement