ਥਰਮਲ ਪਲਾਂਟ ਰੂਪਨਗਰ ’ਚ ਪੰਜ ਹਜ਼ਾਰ ਬੂਟੇ ਲਾਉਣ ਦਾ ਟੀਚਾ
ਪੱਤਰ ਪ੍ਰੇਰਕ
ਘਨੌਲੀ, 19 ਅਗਸਤ
ਜੀਜੀਐੱਸਐੱਸਟੀਪੀ ਰੂਪਨਗਰ ਦੇ ਮੁਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਥਰਮਲ ਪਲਾਂਟ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਥਰਮਲ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਮੀਆਂਵਾਕੀ ਪ੍ਰਾਜੈਕਟ ਤਹਿਤ 5000 ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਲਾਂਟ ਅੰਦਰ ਅਜਿਹੀਆਂ ਕਿਸਮਾਂ ਦੇ ਬੂਟੇ ਲਗਾਏ ਜਾ ਰਹੇ ਹਨ, ਜਿਨ੍ਹਾਂ ਲਈ ਪਾਣੀ ਦੀ ਘੱਟ ਤੋਂ ਘੱਟ ਜ਼ਰੂਰਤ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪੌਦੇ ਲਗਾਉਣ ਲਈ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਜਾਵੇ, ਜਿੱਥੇ ਲਗਾਏ ਗਏ ਪੌਦਿਆਂ ਨੂੰ ਪਸ਼ੂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ। ਇਸ ਮੌਕੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਤੋਂ ਇਲਾਵਾ ਡਿਪਟੀ ਚੀਫ ਇੰਜਨੀਅਰ ਐਮਐਮਸੀ ਸੱਤ ਪ੍ਰਕਾਸ਼ ਸ਼ਰਮਾ, ਡਿਪਟੀ ਚੀਫ ਇੰਜ. ਐਮਐਮਸੀ-2 ਵਿਪਨ ਮਲਹੋਤਰਾ, ਡਿਪਟੀ ਚੀਫ ਇੰਜਨੀਅਰ ਆਈਐੱਮਸੀ ਰਣਜੀਤ ਸਿੰਘ, ਡਿਪਟੀ ਚੀਫ ਇੰਜ. ਇਰਵਿੰਦਰ ਖੰਨਾ, ਪਰਮਿੰਦਰ ਸਿੰਘ, ਐਡੀਸ਼ਨਲ ਐੱਸਈ ਸਿਵਲ ਪੰਕਜ ਭੱਲਾ, ਸੀਨੀਅਰ ਐਕਸੀਅਨ ਗੁਰਵਿੰਦਰ ਸਿੰਘ, ਡਿਪਟੀ ਸੀਏਓ ਇੰਦਰਜੀਤ ਸਿੰਘ, ਚੀਫ ਸਕਿਉਰਿਟੀ ਅਫਸਰ ਕਰਨਲ ਅਸ਼ੋਕ ਕੁਮਾਰ ਆਦਿ ਮੌਜੂਦ ਸਨ।