ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਸਮੈਂਟ ਮਾਮਲਾ: ਚਾਰ ਸਹਿ-ਮਾਲਕਾਂ ਦੀ ਜ਼ਮਾਨਤ ਅਰਜ਼ੀ ਰੱਦ

08:22 AM Aug 24, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਰਾਜਧਾਨੀ ਦਿੱਲੀ ਦੇ ਓਲਡ ਰਾਜਿੰਦਰ ਨਗਰ ਵਿੱਚ ਸਥਿਤ ਰਾਓ ਕੋਚਿੰਗ ਸੈਂਟਰ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਅਦਾਲਤ ਨੇ ਬੇਸਮੈਂਟ ਦੇ ਚਾਰ ਸਹਿ ਮਾਲਕਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕੋਚਿੰਗ ਸੈਂਟਰ ’ਚ ਮੀਂਹ ਦਾ ਪਾਣੀ ਭਰਨ ਕਾਰਨ ਸਿਵਲ ਪ੍ਰੀਖਿਆ ਦੀ ਤਿਆਰੀ ਕਰਦੇ ਤਿੰਨ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦੀ ਸ਼੍ਰੇਆ ਯਾਦਵ, ਤੇਲੰਗਾਨਾ ਦੀ ਤਾਨਿਆ ਸੋਨੀ ਅਤੇ ਕੇਰਲ ਦੇ ਏਰਨਾਕੁਲਮ ਦੇ ਨਿਵਿਨ ਡਾਲਵਿਨ ਸ਼ਾਮਲ ਸਨ। ਦਿੱਲੀ ਦੀ ਇੱਕ ਅਦਾਲਤ ਬੇਸਮੈਂਟ ਦੇ ਜੇਲ੍ਹ ਵਿੱਚ ਬੰਦ ਚਾਰ ਸਹਿ-ਮਾਲਕਾਂ ਦੀ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਕਿਹਾ, ‘‘ਜਾਂਚ ਸ਼ੁਰੂਆਤੀ ਪੜਾਅ ’ਤੇ ਹੈ। ਮੈਂ ਜ਼ਮਾਨਤ ਦੇਣ ਲਈ ਤਿਆਰ ਨਹੀਂ ਹਾਂ।’’ ਅਦਾਲਤ ਨੇ 17 ਅਗਸਤ ਨੂੰ ਸੀਬੀਆਈ ਅਤੇ ਬੇਸਮੈਂਟ ਦੇ ਚਾਰ ਸਾਂਝੇ ਮਾਲਕਾਂ ਪਰਵਿੰਦਰ ਸਿੰਘ, ਤਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਓਲਡ ਰਾਜਿੰਦਰ ਨਗਰ ਵਿੱਚ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ ਵਿੱਚ ਹੋਈਆਂ ਮੌਤਾਂ ਦੀ ਜਾਂਚ ਪੁਲੀਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਸੀ। ਕਈ ਉਮੀਦਵਾਰਾਂ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲਾ ਇਹ ਕੋਚਿੰਗ ਸੈਂਟਰ ਹੁਣ ਖੁਦ ਪ੍ਰਸ਼ਾਸਨ ਦੀ ਪਕੜ ’ਚ ਆ ਗਿਆ ਹੈ। ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਇੰਨੀ ਵੱਡੀ ਰਕਮ (ਫੀਸਾਂ) ਲੈ ਕੇ ਵੀ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਤਿੰਨ ਉਮੀਦਵਾਰਾਂ ਦੀ ਜਾਨ ਚਲੀ ਗਈ। 70 ਸਾਲ ਪਹਿਲਾਂ 1953 ਵਿੱਚ, ਡਾ. ਐੱਸਰਾਓ ਨੇ ਇਸ ਕੋਚਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਸੀ, ਇਸ ਕੰਪਨੀ ’ਚ ਕਰੀਬ 200 ਕਰਮਚਾਰੀ ਕੰਮ ਕਰਦੇ ਹਨ।

Advertisement

Advertisement
Advertisement