ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਰਬੋਰਾ ਕ੍ਰੇਸੀਕੋਵਾ ਬਣੀ ਵਿੰਬਲਡਨ ਚੈਂਪੀਅਨ

11:12 PM Jul 13, 2024 IST

ਲੰਡਨ, 13 ਜੁਲਾਈ
ਚੈੱਕ ਗਣਰਾਜ ਦੀ ਬਾਰਬਰਾ ਕ੍ਰੇਸੀਕੋਵਾ ਨੇ ਅੱਜ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਇਟਲੀ ਦੀ ਜੈਸਮੀਨ ਪਾਓਲਿਨੀ ਨੂੰ 6-2, 2-6, 6-4 ਨਾਲ ਹਰਾ ਕੇ ਵਿੰਬਲਡਨ ਖਿਤਾਬ ਅਤੇ ਆਪਣੀ ਦੂਜੀ ਗਰੈਂਡਸਲੈਮ ਟਰਾਫੀ ਜਿੱਤ ਲਈ ਹੈ। ਉਹ ਮਹਿਲਾ ਡਬਲਜ਼ ਵਿੱਚ ਸੱਤ ਗਰੈਂਡਸਲੈਮ ਖ਼ਿਤਾਬ ਜਿੱਤ ਚੁੱਕੀ ਹੈ। 28 ਸਾਲਾ ਕ੍ਰੇਸੀਕੋਵਾ ਨੇ 2021 ਵਿੱਚ ਫਰੈਂਚ ਓਪਨ ’ਚ ਆਪਣਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ ਸੀ। ਇਸ ਸੀਜ਼ਨ ਵਿੱਚ ਪਿੱਠ ਦੀ ਸੱਟ ਕਾਰਨ ਉਹ ਆਲ ਇੰਗਲੈਂਡ ਕਲੱਬ ਵਿੱਚ 32 ਦਰਜਾ ਪ੍ਰਾਪਤ ਖਿਡਾਰੀਆਂ ’ਚੋਂ 31ਵੇਂ ਸਥਾਨ ’ਤੇ ਰਹੀ ਸੀ। ਪਿਛਲੇ ਸਾਲ ਦਾ ਖਿਤਾਬ ਚੈੱਕ ਗਣਰਾਜ ਦੀ ਮਾਰਕੇਟਾ ਵੋਂਦ੍ਰੋਯੂਸੋਵਾ ਨੇ ਜਿੱਤਿਆ ਸੀ। ਉਸ ਵੇਲੇ ਉਹ ਗੈਰ-ਦਰਜਾ ਪ੍ਰਾਪਤ ਖਿਡਾਰਨ ਸੀ।  -ਏਪੀ

Advertisement

Advertisement
Advertisement