ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਰਬਰਾ ਕ੍ਰੇਸੀਕੋਵਾ ਬਣੀ ਵਿੰਬਲਡਨ ਚੈਂਪੀਅਨ

08:00 AM Jul 14, 2024 IST
ਬਾਰਬਰਾ ਕ੍ਰੇਸੀਕੋਵਾ ਜੇਤੂ ਟਰਾਫੀ ਨਾਲ। -ਫੋਟੋ: ਰਾਇਟਰਜ਼

ਲੰਡਨ, 13 ਜੁਲਾਈ
ਚੈੱਕ ਗਣਰਾਜ ਦੀ ਬਾਰਬਰਾ ਕ੍ਰੇਸੀਕੋਵਾ ਨੇ ਅੱਜ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਇਟਲੀ ਦੀ ਜੈਸਮੀਨ ਪਾਓਲਿਨੀ ਨੂੰ 6-2, 2-6, 6-4 ਨਾਲ ਹਰਾ ਕੇ ਵਿੰਬਲਡਨ ਖਿਤਾਬ ਅਤੇ ਆਪਣੀ ਦੂਜੀ ਗਰੈਂਡਸਲੈਮ ਟਰਾਫੀ ਜਿੱਤ ਲਈ ਹੈ। 28 ਸਾਲਾ ਕ੍ਰੇਸੀਕੋਵਾ ਨੇ 2021 ਵਿੱਚ ਫਰੈਂਚ ਓਪਨ ’ਚ ਆਪਣਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ ਸੀ। ਇਸ ਸੀਜ਼ਨ ਵਿੱਚ ਪਿੱਠ ਦੀ ਸੱਟ ਕਾਰਨ ਉਹ ਆਲ ਇੰਗਲੈਂਡ ਕਲੱਬ ਵਿੱਚ 32 ਦਰਜਾ ਪ੍ਰਾਪਤ ਖਿਡਾਰੀਆਂ ’ਚੋਂ 31ਵੇਂ ਸਥਾਨ ’ਤੇ ਰਹੀ ਸੀ। ਪਿਛਲੇ ਸਾਲ ਦਾ ਖਿਤਾਬ ਚੈੱਕ ਗਣਰਾਜ ਦੀ ਮਾਰਕੇਟਾ ਵੋਂਦ੍ਰੋਯੂਸੋਵਾ ਨੇ ਜਿੱਤਿਆ ਸੀ। ਉਸ ਵੇਲੇ ਉਹ ਗੈਰ-ਦਰਜਾ ਪ੍ਰਾਪਤ ਖਿਡਾਰਨ ਸੀ। ਇਸ ਟੂਰਨਾਮੈਂਟ ਵਿੱਚ ਉਹ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਈ ਸੀ। ਪਿਛਲੇ ਮਹੀਨੇ ਫਰੈਂਚ ਓਪਨ ਵਿੱਚ ਉਪ ਜੇਤੂ ਰਹੀ ਸੱਤਵਾਂ ਦਰਜਾ ਪ੍ਰਾਪਤ ਪਾਓਲਿਨੀ 2016 ਵਿੱਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਇੱਕੋ ਸੀਜ਼ਨ ਵਿੱਚ ਰੋਲਾਂ ਗੈਰੋਂ ਅਤੇ ਵਿੰਬਲਡਨ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਖਿਡਾਰਨ ਹੈ। -ਏਪੀ

Advertisement

ਅਲਕਰਾਜ਼ ਤੇ ਜੋਕੋਵਿਚ ’ਚ ਫਾਈਨਲ ਅੱਜ

ਸਪੇਨੀ ਖਿਡਾਰੀ ਕਾਰਲੋਸ ਅਲਕਰਾਜ਼ ਨੇ ਰੂਸ ਦੇ ਦਾਨਿਲ ਮੈਦਵੇਦੇਵ ਨੂੰ ਹਰਾ ਕੇ ਵਿੰਬਲਡਨ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਜਿੱਥੇ ਭਲਕੇ ਉਸ ਦਾ ਸਾਹਮਣਾ ਨੋਵਾਕ ਜੋਕੋਵਿਚ ਨਾਲ ਹੋਵੇਗਾ। ਅਲਕਰਾਜ਼ ਨੇ ਮੈਦਵੇਦੇਵ ਨੂੰ 6-7(1) 6-3 6-4 6-4 ਜਦਕਿ ਜੋਕੋਵਿਚ ਨੇ ਲੋਰੇਂਜ਼ੋ ਮੁਸੇਟੀ ਨੂੰ 6-4 7-6(2) 6-4 ਨਾਲ ਹਰਾਇਆ।

Advertisement
Advertisement
Advertisement