ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਨੂੜ: ਕੌਂਸਲ ਵੱਲੋਂ ਸਟੇਡੀਅਮ ਦੀ ਸਫ਼ਾਈ ਸ਼ੁਰੂ

08:11 AM Aug 23, 2024 IST
ਸਟੇਡੀਅਮ ਵਿੱਚ ਸਫਾਈ ਕਰਦੇ ਹੋਏ ਨਗਰ ਕੌਂਸਲ ਮੁਲਾਜ਼ਮ।

ਖ਼ਬਰ ਦਾ ਅਸਰ

ਕਰਮਜੀਤ ਚਿੱਲਾ
ਬਨੂੜ, 22 ਅਗਸਤ
ਬਨੂੜ ਦੇ ਖੇਡ ਸਟੇਡੀਅਮ ਵਿੱਚ ਸਫ਼ਾਈ ਦੀ ਤਰਸਯੋਗ ਹਾਲਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਟੈਕਸੀ ਸਟੈਂਡ ਦੇ ਚਾਲਕਾਂ ਵੱਲੋਂ ਖ਼ੁਦ ਆਪਣੇ ਖਰਚੇ ’ਤੇ ਮਜ਼ਦੂਰ ਲਗਾ ਕੇ ਸਫ਼ਾਈ ਕਰਾਉਣ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਨਗਰ ਕੌਂਸਲ ਬਨੂੜ ਦੀ ਵੀ ਜਾਗ ਖੁੱਲ੍ਹ ਗਈ ਹੈ। ਕੌਂਸਲ ਨੇ ਆਪਣੀ ਮਲਕੀਅਤ ਵਾਲੇ ਸ਼ਹਿਰ ਦੇ ਇੱਕੋ-ਇੱਕ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦੀ ਹਾਲਤ ਸੰਵਾਰਨ ਲਈ ਕੰਮ ਆਰੰਭ ਦਿੱਤਾ ਹੈ। ਕੌਂਸਲ ਨੇ ਅੱਜ ਸਟੇਡੀਅਮ ਵਿੱਚ ਦੋ-ਦੋ ਫੁੱਟ ਘਾਹ ਨੂੰ ਟਰੈਕਟਰ ਵਾਲੇ ਕਟਰ ਨਾਲ ਕੱਟ ਦਿੱਤਾ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਸਟੇਡੀਅਮ ਦੀ ਸਮੁੱਚੀ ਸਫ਼ਾਈ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬਨੂੜ ਵਿਖੇ ਕੋਈ ਪਾਰਕ ਨਾ ਹੋਣ ਕਾਰਨ ਸ਼ਹਿਰੀ ਇਸ ਸਟੇਡੀਅਮ ਦੀ ਪਾਰਕ ਲਈ ਵੀ ਵਰਤੋਂ ਕਰਦੇ ਹਨ। ਇੱਥੇ ਵੱਖ-ਵੱਖ ਤਰਾਂ ਦਾ ਓਪਨ ਜਿਮ ਵੀ ਲੱਗਿਆ ਹੋਇਆ ਹੈ ਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸਵੇਰ-ਸ਼ਾਮ ਇੱਥੇ ਆ ਕੇ ਸੈਰ ਅਤੇ ਅਭਿਆਸ ਕਰਦੇ ਹਨ ਟੈਕਸੀ ਸਟੈਂਡ ਦੇ ਪ੍ਰਧਾਨ ਬਲੀ ਸਿੰਘ ਨੇ ਅਦਾਰਾ ‘ਪੰਜਾਬੀ ਟ੍ਰਿਬਿਊਨ’ ਦਾ ਧੰਨਵਾਦ ਕੀਤਾ ਹੈ।

Advertisement

Advertisement
Advertisement