ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਨੂੜ ਕੌਂਸਲ ਪ੍ਰਧਾਨ ਤੇ ‘ਆਪ’ ਕੌਂਸਲਰ ਆਪਸ ’ਚ ਖਹਿਬੜੇ

10:21 AM Aug 13, 2024 IST
ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਕੌਂਸਲਰ ਭਜਨ ਲਾਲ ਆਪਸ ਵਿੱਚ ਬਹਿਸਦੇ ਹੋਏ।

ਨਿੱਜੀ ਪੱਤਰ ਪ੍ਰੇਰਕ
ਬਨੂੜ, 12 ਅਗਸਤ
ਨਗਰ ਕੌਂਸਲ ਬਨੂੜ ਦੀ ਅੱਜ ਹੋਈ ਮੀਟਿੰਗ ਵਿੱਚ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਭਜਨ ਲਾਲ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਦੋਹਾਂ ਨੇ ਇੱਕ-ਦੂਜੇ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ। ਮੀਟਿੰਗ ਵਿੱਚ ਕੌਂਸਲ ’ਤੇ ਕਾਬਜ਼ ਕਾਂਗਰਸ ਦੇ ਨੌਂ, ‘ਆਪ’ ਦੇ ਦੋ ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹਾਜ਼ਰ ਸੀ। ਵਿਧਾਇਕਾ ਨੀਨਾ ਮਿੱਤਲ ਅਤੇ ਈਓ ਵਰਿੰਦਰ ਜੈਨ ਮੀਟਿੰਗ ਵਿੱਚ ਨਹੀਂ ਆਏ। ਏਜੰਡੇ ਵਿੱਚ ਸ਼ਾਮਲ 21 ਮਤਿਆਂ ’ਚੋਂ ਸਭ ਤੋਂ ਵੱਧ ਰੌਲਾ ਮਤਾ ਨੰਬਰ-15 ਉੱਤੇ ਪਿਆ, ਜਿਸ ਵਿੱਚ ਨਗਰ ਕੌਂਸਲ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵੱਲੋਂ ਪਲਾਟ ਕੱਟ ਕੇ ਵੇਚਣ ਅਤੇ ਕੌਂਸਲ ਦੀ ਮਲਕੀਅਤੀ ਜ਼ਮੀਨ ਦੀਆਂ ਕਾਸ਼ਤਕਾਰਾਂ ਦੇ ਨਾਮ ਚੱਲੀਆਂ ਆ ਰਹੀਆਂ ਗਿਰਦਾਵਰੀਆਂ ਤੁੜਵਾ ਕੇ ਇਨ੍ਹਾਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਉੱਚ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਮਤਾ ਪਾਸ ਕੀਤਾ ਜਾਣਾ ਸੀ। ਕੌਂਸਲਰ ਭਜਨ ਲਾਲ ਨੇ ਵਿਰੋਧ ਕਰਦਿਆਂ ਸ਼ਿਕਾਇਤ ਦੀ ਕਾਪੀ ਮੰਗੀ ਤੇ ਕਿਹਾ ਕਿ ਪਾਕਿਸਤਾਨ ਤੋਂ ਆਏ ਲੋਕਾਂ ਵੱਲੋਂ ਆਬਾਦ ਕੀਤੀਆਂ ਜ਼ਮੀਨਾਂ ਨੂੰ ਨਹੀਂ ਛੁਡਵਾਇਆ ਜਾਣਾ ਚਾਹੀਦਾ। ਕਾਬਜ਼ ਗਰੁੱਪ ਵੱਲੋਂ ਹੱਥ ਖੜ੍ਹੇ ਕਰਕੇ ਇਹ ਮਤਾ ਪਾਸ ਕਰ ਦਿੱਤਾ ਗਿਆ।

Advertisement

ਇੱਕ ਹਜ਼ਾਰ ਵਿੱਘੇ ਜ਼ਮੀਨ ’ਤੇ ਨਾਜਾਇਜ਼ ਕਬਜ਼ੇ: ਪ੍ਰਧਾਨ

ਕੌਂਸਲ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕੌਂਸਲ ਦੀ 1000 ਵਿੱਘੇ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਗਿਰਦਾਵਰੀਆਂ ਕੌਂਸਲ ਦੇ ਨਾਮ ਕਰਾਉਣ ਅਤੇ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਉਨ੍ਹਾਂ ਭਜਨ ਲਾਲ ’ਤੇ ਨਾਜਇਜ਼ ਕਬਜ਼ਿਆਂ ਦੇ ਹੱਕ ਵਿਚ ਖੜ੍ਹਨ ਅਤੇ ਮੀਟਿੰਗ ਨੂੰ ਮੁਲਤਵੀ ਕਰਾਉਣ ਲਈ ਉੱਪਰੋਂ ਦਬਾਅ ਪਵਾਏ ਜਾਣ ਦਾ ਦੋਸ਼ ਵੀ ਲਾਇਆ।

ਰੰਜਿਸ਼ ਤਹਿਤ ਕੀਤੀ ਜਾ ਰਹੀ ਹੈ ਕਾਰਵਾਈ: ਭਜਨ ਲਾਲ

ਕਾਂਗਰਸ ਤੋਂ ‘ਆਪ’ ਵਿੱਚ ਸ਼ਾਮਲ ਹੋਏ ਭਜਨ ਲਾਲ ਨੇ ਕਿਹਾ ਕਿ ਕੌਂਸਲ ਵੱਲੋਂ ਪਹਿਲਾਂ ਉਨ੍ਹਾਂ ਸਮੇਤ ਬਾਜ਼ੀਗਰ ਬਰਾਦਰੀ ਕੌਲ ਮੌਜੂਦ ਥਾਂ ਕਾਸ਼ਤਕਾਰਾਂ ਦੇ ਨਾਮ ਕਰਨ ਲਈ ਮਤੇ ਪਾਏ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਦੁੱਧ ਧੋਤੇ ਸਨ ਪਰ ਹੁਣ ‘ਆਪ’ ਵਿਚ ਸ਼ਾਮਿਲ ਹੋ ਗਏ ਤਾਂ ਉਨ੍ਹਾਂ ਨਾਲ ਰੰਜਿਸ਼ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement