For the best experience, open
https://m.punjabitribuneonline.com
on your mobile browser.
Advertisement

ਸਫ਼ਾਈ ਸੇਵਕਾਂ ਵੱਲੋਂ ਨਿਗਮ ਦਫ਼ਤਰ ਅੱਗੇ ਭੁੱਖ ਹੜਤਾਲ

10:31 AM Aug 13, 2024 IST
ਸਫ਼ਾਈ ਸੇਵਕਾਂ ਵੱਲੋਂ ਨਿਗਮ ਦਫ਼ਤਰ ਅੱਗੇ ਭੁੱਖ ਹੜਤਾਲ
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਗਸਤ
ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਜਨ-ਸੁਵਿਧਾ ਸ਼ੌਚਾਲਿਆ ਸਫ਼ਾਈ ਸੇਵਕ ਯੂਨੀਅਨ ਨੇ ਸਾਲਾਨਾ ਮੈਂਟੀਨੈਂਸ ਸਮਝੌਤੇ (ਏਐੱਮਯੂ) ਨੂੰ ਰੱਦ ਕਰਵਾਉਣ ਅਤੇ ਤਨਖਾਹਾਂ ਵਿੱਚ ਡੀਸੀ ਰੇਟ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਨਿਗਮ ਦਫ਼ਤਰ ਅੱਗੇ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ਦੇ ਅੱਜ ਪਹਿਲੇ ਦਿਨ ਰਾਜ ਕੁਮਾਰ, ਸੋਨੂੰ, ਸੁਨੀਲ ਸੂਦ, ਅਸ਼ੋਕ ਕੁਮਾਰ ਅਤੇ ਸੰਜੇ ਭੁੱਖ ਹੜਤਾਲ ’ਤੇ ਬੈਠੇ।
ਮਜ਼ਦੂਰਾਂ ਦੀ ਭੁੱਖ ਹੜਤਾਲ ਦੌਰਾਨ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮ.ਸੀ. ਕਰਮਚਾਰੀ ਤੇ ਵਰਕਰਜ਼ ਯੂਟੀ ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬੈਣੀਵਾਲ, ਯਸ਼ਪਾਲ ਰਾਣਾ, ਬਿਜਲੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ, ਜਲ ਸਪਲਾਈ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ, ਐੱਮਓਐੱਚ ਤੋਂ ਗੁਰਦੇਵ ਸਿੰਘ, ਸੁਰਿੰਦਰ ਸ਼ਰਮਾ ਅਤੇ ਸੁਨੀਲ ਸੂਦ ਤੋਂ ਇਲਾਵਾ ਮਹਿਲਾ ਵਿੰਗ ਦੀ ਮੁਖੀ ਗੀਤਾ ਨੇ ਫੈਸਲਾ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਭੁੱਖ ਹੜਤਾਲ ਜਾਰੀ ਰਹੇਗੀ।

Advertisement
Advertisement
Author Image

sukhwinder singh

View all posts

Advertisement
×