ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਤੋ ਕਟਾਰੀਆ ਵੱਲੋਂ ਨਰਾਇਣਗੜ੍ਹ ਦੇ ਪਿੰਡਾਂ ਦਾ ਦੌਰਾ

09:07 AM May 03, 2024 IST
ਪਿੰਡ ਛੋਟੀ ਰਸੌਰ ’ਚ ਚੋਣ ਪ੍ਰਚਾਰ ਦੌਰਾਨ ਮੰਚ ’ਤੇ ਬੈਠੇ ਬੰਤੋ ਕਟਾਰੀਆ ਅਤੇ ਸੁਮਨ ਸੈਣੀ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 2 ਮਈ
ਅੰਬਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਨੇ ਨਰਾਇਣਗੜ੍ਹ ਦੇ ਪਿੰਡ ਛੋਟੀ ਰਸੌਰ, ਕਾਲਾ ਅੰਬ, ਸੰਗਰਾਣੀ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਦੀ ਪਤਨੀ ਸੁਮਨ ਸੈਣੀ ਵੀ ਮੌਜੂਦ ਸਨ। ਪਿੰਡ ਪੁੱਜਣ ’ਤੇ ਲੋਕਾਂ ਨੇ ਉਨ੍ਹਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਬੰਤੋ ਕਟਾਰੀਆ ਨੇ ਕਿਹਾ, ‘‘ਤੁਸੀਂ ਸਾਰਿਆਂ ਨੇ ਤਿੰਨ ਵਾਰ ਰਤਨ ਲਾਲ ਕਟਾਰੀਆ ਨੂੰ ਪਿਆਰ ਤੇ ਸਮਰਥਨ ਦਿੱਤਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਮਲ ਦਾ ਫੁੱਲ ਦੇ ਕੇ ਦੁਬਾਰਾ ਤੁਹਾਡੇ ਵਿਚਕਾਰ ਭੇਜਿਆ ਹੈ, ਉਹੀ ਸਮਰਥਨ ਸਵੀਕਾਰ ਕਰਨ ਲਈ ਮੈਂ ਸਿਰ ਝੁਕਾਉਂਦੀ ਹਾਂ ਕਿ ਤੁਸੀਂ ਮੈਨੂੰ 25 ਮਈ ਨੂੰ ਆਸ਼ੀਰਵਾਦ ਅਤੇ ਪਿਆਰ ਦੇਣਾ ਹੈ।’’
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਅਤੇ ਯੋਜਨਾਵਾਂ ਬਾਰੇ ਦੱਸਿਆ। ਬੰਤੋ ਕਟਾਰੀਆ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ’ਚ ਪੂਰਾ ਦੇਸ਼ ਕਰੋਨਾ ਵਰਗੀ ਮਹਾਮਾਰੀ ਨਾਲ ਲੜਨ ’ਚ ਕਾਮਯਾਬ ਰਿਹਾ, ਇੰਨਾ ਹੀ ਨਹੀਂ ਭਾਰਤ ਨੇ ਵੈਕਸੀਨ ਬਣਾ ਕੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਭੇਜੀ। ਇਸ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਵੀ 25 ਮਈ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਾਜੇਸ਼ ਲਾਡੀ, ਮੰਗੂ ਕੰਜਾਲਾ, ਅਮਿਤ ਵਾਲੀਆ, ਰਾਕੇਸ਼ ਬਿੰਦਲ, ਵਿਵੇਕ ਗੁਪਤਾ, ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸੁਰਿੰਦਰ ਰਾਣਾ, ਦਵਿੰਦਰ ਰਾਣਾ ਸਣੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Advertisement

Advertisement