ਬੈਂਕਾਂ ਨੂੰ ਨਵੀਨਤਮ ਅਤੇ ਆਕਰਸ਼ਕ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ: ਨਿਰਮਲਾ ਸੀਤਾਰਮਨ
ਨਵੀਂ ਦਿੱਲੀ, 10 ਅਗਸਤ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਕੇਂਦਰੀ ਬੋਰਡ ਆਫ਼ ਡਾਈਰੈਕਟਰਜ਼ ਦੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਕਾਂ ਨੂੰ ਨਵੀਨਤਮ ਅਤੇ ਆਕਰਸ਼ਕ ਯੋਜਨਾਵਾਂ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿ ਜਮ੍ਹਾ(ਡਿਪਾਜ਼ਿਟ) ਅਤੇ ਉਧਾਰ ਇੱਕ ਗੱਡੀ ਦੇ ਦੋ ਪਹੀਏ ਹਨ ਅਤੇ "ਜਮ੍ਹਾਂ ਹੌਲੀ-ਹੌਲੀ ਚੱਲ ਰਹੀ ਹੈ।" ਉਨ੍ਹਾਂ ਜੋਰ ਦੇ ਕੇ ਕਿਹਾ ਬੈਂਕਾਂ ਨੂੰ ਕੋਰ ਬੈਂਕਿੰਗ ਕਾਰੋਬਾਰ ’ਤੇ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਆਜ ਦਰਾਂ ਨਿਯੰਤਰਨਮੁਕਤ ਹਨ, ਅਕਸਰ ਬੈਂਕ ਰਾਸ਼ੀ ਨੂੰ ਆਕਰਸ਼ਤ ਕਰ ਲਈ ਜਮ੍ਹਾਂ ਦਰਾਂ ਵਧਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੈਂਕ ਵਿਆਜ਼ ਦਰਾਂ ’ਤੇ ਫ਼ੈਸਲਾ ਲੈਣ ਲਈ ਆਜ਼ਾਦ ਹਨ। ਇਸੇ ਹਫ਼ਤੇ ਮੁਦਰਾ ਨਿਤੀ ਪੇਸ਼ ਕਰਦਿਆਂ ਉਨ੍ਹਾਂ ਬੈਕਾਂ ਵਿਚ ਜਮ੍ਹਾਂ ਅਤੇ ਕਰਜ਼ ਦੇ ਵਿਚਕਾਰ ਵਧ ਰਹੇ ਅੰਤਰ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ, ਜੋ ਕਿ ਬੈਂਕਾਂ ਦੇ ਸੰਰਚਨਾਤਮਕ ਰੂਪ ਵਿੱਚ ਨਕਦੀ ਦੇ ਮੁੱਦਿਆਂ ਨੂੰ ਉਜਾਗਰ ਕਰ ਸਕਦਾ ਹੈ। ਇਸ ਲਈ ਬੈਂਕ ਨਵੇਂ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਮਾਧਿਅਮ ਰਾਹੀਂ ਦਾ ਲਾਭ ਉਠਾਉਂਦਿਆਂ ਘਰੇਲੂ ਵਿੱਤੀ ਲਾਭ ਜੁਟਾਉਣ ’ਤੇ ਵਧੇਰੇ ਧਿਆਨ ਦੇ ਸਕਦੇ ਹਨ। -ਪੀਟੀਆਈ