ਹਿੰਡਨਬਰਗ ਦੇ ਦੋਸ਼ ਬਦਨੀਤੀ ਤੇ ਜਨਤਕ ਜਾਣਕਾਰੀ ਨਾਲ ਛੇੜਖਾਨੀ ਕਰਨ ਵਾਲੇ: ਅਡਾਨੀ ਸਮੂਹ
ਨਵੀਂ ਦਿੱਲੀ, 11 ਅਗਸਤ
ਅਡਾਨੀ ਸਮੂਹ ਨੇ ਵੀ ਅਮਰੀਕੀ ਰਿਸਰਚ ਤੇ ਨਿਵੇਸ਼ ਫਰਮ ਹਿੰਡਨਬਰਗ ਰਿਸਰਚ ਵੱਲੋਂ ਲਾਏ ਨਵੇਂ ਦੋਸ਼ਾਂ ਨੂੰ ਬਦਨੀਅਤੀ ਵਾਲੇ ਤੇ ਚੋਣਤੀ ਜਨਤਕ ਜਾਣਕਾਰੀ ਨਾਲ ਛੇੜਛਾੜ ਕਰਨ ਵਾਲੀ ਦੱਸਦਿਆਂ ਕਿਹਾ ਕਿ ਇਸ ਦਾ ਸੇਬੀ ਦੀ ਚੇਅਰਪਰਸਨ ਜਾਂ ਉਨ੍ਹਾਂ ਦੇ ਪਤੀ ਨਾਲ ਕੋਈ ਵਪਾਰਕ ਸਬੰੰਧ ਨਹੀਂ ਹੈ। ਅਡਾਨੀ ਸਮੂਹ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ, ‘‘ਹਿੰਡਨਬਰਗ ਵੱਲੋਂ ਲਾਏ ਨਵੇਂ ਦੋਸ਼ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ਦੀ ਬਦਨੀਅਤੀ, ਸ਼ਰਾਰਤੀ ਤੇ ਛੇੜਛਾੜ ਕਰਨ ਵਾਲੀ ਚੋਣ ਹੈ। ਅਜਿਹਾ ਤੱਥਾਂ ਤੇ ਕਾਨੂੰਨ ਦੀ ਉਲੰਘਣਾ ਕਰਦਿਆਂ ਨਿੱਜੀ ਮੁਨਾਫਾਖੋਰੀ ਲਈ ਪਹਿਲਾਂ ਤੋਂ ਨਿਰਧਾਰਿਤ ਸਿੱਟਿਆਂ ’ਤੇ ਪਹੁੰਚਣ ਦੇ ਇਰਾਦੇ ਨਾਲ ਕੀਤਾ ਗਿਆ ਹੈ।’’ ਸਮੂਹ ਨੇ ਕਿਹਾ, ‘‘ਅਸੀਂ ਅਡਾਨੀ ਸਮੂਹ ਖਿਲਾਫ਼ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾ ਖਾਰਜ ਕਰਦੇ ਹਾਂ। ਇਹ ਉਨ੍ਹਾਂ ਖਾਰਜ ਕੀਤੇ ਜਾ ਰਹੇ ਦਾਅਵਿਆਂ ਦਾ ਦੁਹਰਾਅ ਹੈ, ਜਿਸ ਦੀ ਮੁਕੰਮਲ ਜਾਂਚ ਕੀਤੀ ਗਈ ਹੈ, ਜੋ ਬੇਬੁਨਿਆਦ ਸਾਬਤ ਹੋਏ ਤੇ ਜਨਵਰੀ 2024 ਵਿਚ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਖਾਰਜ ਕੀਤੇ ਜਾ ਹੁੱਕੇ ਹਨ।’’ ਪੀਟੀਆਈ