For the best experience, open
https://m.punjabitribuneonline.com
on your mobile browser.
Advertisement

ਬਾਂਕਾ ਆੜ੍ਹਤੀ ਐਸੋਸੀਏਸ਼ਨ ਦੇ ਦੂਜੀ ਵਾਰ ਪ੍ਰਧਾਨ ਬਣੇ

07:37 AM Mar 31, 2024 IST
ਬਾਂਕਾ ਆੜ੍ਹਤੀ ਐਸੋਸੀਏਸ਼ਨ ਦੇ ਦੂਜੀ ਵਾਰ ਪ੍ਰਧਾਨ ਬਣੇ
ਕਨ੍ਹੱਈਆ ਗੁਪਤਾ ਬਾਂਕਾ ਨੂੰ ਵਧਾਈ ਦਿੰਦੇ ਹੋਏ ਆੜ੍ਹਤੀ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਕਨ੍ਹੱਈਆ ਗੁਪਤਾ ਬਾਂਕਾ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਦੁਬਾਰਾ ਪ੍ਰਧਾਨ ਚੁਣੇ ਗਏ। ਇਹ ਚੋਣ ਸਥਾਨਕ ਪੁਰਾਣੀ ਦਾਣਾ ਮੰਡੀ ਦੀ ਮੰਦਰ ਵਾਲੀ ਧਰਮਸ਼ਾਲਾ ਵਿਚ ਹੋਈ। ਚੋਣ ਸਮੇਂ ਪੁਲੀਸ ਦੀ ਤਾਇਨਾਤੀ ਚਰਚਾ ਦਾ ਵਿਸ਼ਾ ਬਣੀ ਰਹੀ। ਇਹ ਚੋਣ ਸਿਆਸੀ ਚੋਣਾਂ ਜਾਂ ਟਰੱਕ ਯੂਨੀਅਨਾਂ ਵਰਗੀ ਨਾ ਹੋ ਕੇ ਵਪਾਰੀ ਵਰਗ ਦੀ ਹੁੰਦੀ ਹੈ ਜਿਸ ‘ਚ ਅੱਜ ਤਕ ਕਦੇ ਪੁਲੀਸ ਦੀ ਤਾਇਨਾਤੀ ਪਹਿਲਾਂ ਕਦੇ ਦੇਖਣ ਨੂੰ ਨਹੀਂ ਸੀ ਮਿਲੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਕਮ ਧਿਰ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਜਿਸ ਕਰ ਕੇ ਪੁਲੀਸ ਤਾਇਨਾਤ ਕੀਤੀ ਗਈ। ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਨੇ ਬਾਂਕਾ ਦਾ ਦੁਬਾਰਾ ਪ੍ਰਧਾਨ ਲਈ ਨਾਂ ਪੇਸ਼ ਕੀਤਾ ਜਿਸ ਦਾ ਹਾਜ਼ਰ ਆੜ੍ਹਤੀਆਂ ਨੇ ਹੱਥ ਖੜ੍ਹੇ ਕਰਕੇ ਸਮੱਰਥਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਲੇਰ, ਸਾਬਕਾ ਕੌਂਸਲਰ ਅਪਾਰ ਸਿੰਘ ਤੋਂ ਇਲਾਵਾ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ, ਹਰਪਾਲ ਸਿੰਘ ਹਾਂਸ, ਰਮਨਦੀਪ ਸਿੰਘ ਗਿੱਲ, ਡਾ. ਨਰਿੰਦਰ ਸਿੰਘ, ਜਗਜੀਤ ਸਿੰਘ ਕਾਉਂਕੇ, ਬਲਵਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ ਚਚਰਾੜੀ, ਬਲਰਾਜ ਸਿੰਘ ਖਹਿਰਾ, ਅਮਰਜੀਤ ਸਿੰਘ ਰਸੂਲਪੁਰ, ਮਲਕੀਤ ਸਿੰਘ ਗਿੱਦੜਵਿੰਡੀ, ਦਰਸ਼ਨ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×