ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਲਾਦੇਸ਼: ਮੋਦੀ ਵੱਲੋਂ ਭੇਟ ਮੁਕਟ ਕਾਲੀ ਮੰਦਰ ’ਚੋਂ ਚੋਰੀ

07:26 AM Oct 12, 2024 IST

ਨਵੀਂ ਦਿੱਲੀ: ਬੰਗਲਾਦੇੇੇੇਸ਼ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚੋਂ ਮਾਤਾ ਕਾਲੀ ਦਾ ਉਹ ਸੋਨੇ ਦਾ ਮੁਕਟ ਚੋਰੀ ਹੋ ਗਿਆ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2021 ਵਿਚ ਮੰਦਰ ਨੂੰ ਭੇਟ ਕੀਤਾ ਸੀ। ਬੰਗਲਾਦੇਸ਼ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ’ਤੇ ‘ਡੂੰਘੀ ਚਿੰਤਾ’ ਦਾ ਇਜ਼ਹਾਰ ਕਰਦਿਆਂ ਇਹ ਮਾਮਲਾ ਢਾਕਾ ਸਥਿਤ ਬੰਗਲਾਦੇਸ਼ੀ ਅਧਿਕਾਰੀਆਂ ਕੋਲ ਉਠਾਇਆ ਹੈ। ਭਾਰਤੀ ਹਾਈ ਕਮਿਸ਼ਨ ਨੇ ‘ਐਕਸ’ ਉਤੇ ਪੋਸਟ ਵਿਚ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਵੱਲੋਂ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚ 2021 ’ਚ ਭੇਟ ਕੀਤੇ ਗਏ ਮੁਕਟ ਦੇ ਚੋਰੀ ਹੋ ਜਾਣ ਦੀਆਂ ਰਿਪੋਰਟਾਂ ਦੇਖੀਆਂ ਹਨ...ਅਸੀਂ ਇਸ ਘਟਨਾ ਉੱਤੇ ਡੂੰਘੀ ਫ਼ਿਕਰਮੰਦੀ ਦਾ ਇਜ਼ਹਾਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਚੋਰੀ ਦੀ ਤਫ਼ਤੀਸ਼ ਕੀਤੀ ਜਾਵੇ, ਮੁਕਟ ਬਰਾਮਦ ਕੀਤਾ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।’ ਇਹ ਮੰਦਰ ਹਿੰਦੂ ਧਰਮ ਦੇ ‘ਸ਼ਕਤੀਪੀਠਾਂ’ ਵਿਚੋਂ ਇਕ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਬੰਗਲਾਦੇਸ਼ ਅਥਾਰਿਟੀਜ਼ ਦੇ ਸੰਪਰਕ ਵਿਚ ਹੈ। -ਪੀਟੀਆਈ

Advertisement

Advertisement