ਪ੍ਰਯਾਗਰਾਜ/ਮਥੁਰਾ, 26 ਸਤੰਬਰਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਅਸ਼ੁੱਧ ਲੱਡੂ ਚੜ੍ਹਾਏ ਜਾਣ ਦੇ ਮਾਮਲੇ ਵਿਚਾਲੇ ਪ੍ਰਯਾਗਰਾਜ ਅਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਬਾਹਰ ਤੋਂ ਲਿਆਂਦੀਆਂ ਮਠਿਆਈਆਂ ਅਤੇ ਹੋਰ ਪ੍ਰੋਸੈੱਸ ਕੀਤੀਆਂ ਵਸਤਾਂ ਪ੍ਰਸਾਦ ਵਜੋਂ ਚੜ੍ਹਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਦਰਾਂ ਦੇ ਮਹੰਤਾਂ ਨੇ ਭਗਤਾਂ ਨੂੰ ਫਿਲਹਾਲ ਪ੍ਰਸਾਦ ਦੇ ਰੂਪ ਵਿੱਚ ਨਾਰੀਅਲ, ਇਲਾਇਚੀ ਦਾਣਾ, ਸੁੱਕੇ ਮੇਵੇ, ਫ਼ਲ ਤੇ ਫੁੱਲ ਚੜ੍ਹਾਉਣ ਦੀ ਅਪੀਲ ਕੀਤੀ ਹੈ। ਉੱਧਰ, ਅਯੁੱਧਿਆ ਸਥਿਤ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਮੰਗ ਕੀਤੀ ਹੈ ਕਿ ਸਾਰੇ ਪ੍ਰਮੁੱਖ ਮੰਦਰਾਂ ਤੇ ਮੱਠਾਂ ਵਿੱਚ ਬਾਹਰਲੀ ਏਜੰਸੀਆਂ ਵੱਲੋਂ ਬਣਾਏ ਜਾਂਦੇ ਪ੍ਰਸਾਦ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। -ਪੀਟੀਆਈ