ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਲਵਿੰਦਰ ਕੁਮਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਣੇ

10:10 AM Aug 05, 2024 IST

ਪੱਤਰ ਪ੍ਰੇਰਕ
ਸ਼ਾਹਕੋਟ, 4 ਅਗਸਤ
ਬਲਾਕ ਲੋਹੀਆਂ ਖਾਸ ਦੇ ਐੱਸਸੀ/ਬੀਸੀ ਨਾਲ ਸਬੰਧਤ ਅਧਿਆਪਕਾਂ ਦਾ ਇਕੱਠ ਪਿੰਡ ਕਾਕੜ ਕਲਾਂ ਵਿੱਚ ਹੋਇਆ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਐੱਸਸੀ/ਬੀਸੀ ਵਰਗ ਦੇ ਅਧਿਆਪਕਾਂ ਦੇ ਬਣਦੇ ਹੱਕਾਂ ਨੂੰ ਲਤਾੜਦੀ ਆ ਰਹੀ ਹੈ। ਸਰਪ੍ਰਸਤ ਗੁਰਮੇਜ ਲਾਲ ਹੀਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ, ਬੰਦ ਕੀਤੇ ਭੱਤਿਆਂ ਨੂੰ ਚਾਲੂ ਕਰਨ, ਅਧਿਆਪਕਾਂ ਉੱਪਰ ਜਬਰੀ ਥੋਪਿਆ ਕੇਂਦਰੀ ਪੇਅ ਸਕੇਲ ਵਾਪਸ ਲੈਣ ਅਤੇ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ। ਜ਼ਿਲ੍ਹਾ ਜਲੰਧਰ ਦੇ ਮੀਤ ਪ੍ਰਧਾਨ ਦੇਵ ਰਾਜ, ਅਮਰੀਕ ਕਲੇਰ ਅਤੇ ਰਵਿੰਦਰ ਪੱਬਵਾ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਲਾਕ ਲੋਹੀਆਂ ਖਾਸ ਦੀ ਚੋਣ ’ਚ ਬਲਵਿੰਦਰ ਕੁਮਾਰ ਬਲਾਕ ਪ੍ਰਧਾਨ, ਹਰਬਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਕੌਰ ਮੀਤ ਪ੍ਰਧਾਨ, ਜਸਵੀਰ ਸਿੰਘ ਸਾਬੂਵਾਲ ਜਨਰਲ ਸਕੱਤਰ, ਗੁਰਦੇਵ ਸਿੰਘ ਜਲਾਲਪੁਰ ਸਕੱਤਰ ਜਨਰਲ, ਸੰਦੀਪ ਕੌਰ ਨੂੰ ਵਿੱਤ ਸਕੱਤਰ, ਵਿਜੇ ਕੁਮਾਰ ਚੌਹਾਨ ਨੂੰ ਪ੍ਰੈਸ ਸਕੱਤਰ, ਅਜੈਬ ਸਿੰਘ ਮੰਡਾਲਾ ਅਜੈਬ ਸਿੰਘ ਮੰਡਾਲਾ ਜਸਬੀਰ ਮੋਹਰੀਵਾਲ ਅਤੇ ਜਸਵੀਰ ਸਿੰਘ ਚੌਹਾਨ ਸਰਪ੍ਰਸਤ ਚੁਣੇ ਗਏ। ਇਸ ਮੌਕੇ ਅਰਚਨਾ ਦੇਵੀ, ਰਾਜਬੀਰ ਕੌਰ, ਛਮਿੰਦਰ ਕੁਮਾਰ ਅਤੇ ਜਸਵਿੰਦਰ ਕੌਰ ਲੋਹੀਆਂ ਹਾਜ਼ਰ ਸਨ।

Advertisement

Advertisement
Advertisement