For the best experience, open
https://m.punjabitribuneonline.com
on your mobile browser.
Advertisement

ਦੋ ਧੜਿਆਂ ਵਿੱਚ ਗੋਲੀਆਂ ਚੱਲੀਆਂ; ਦੋ ਜ਼ਖ਼ਮੀ

06:43 AM Aug 06, 2024 IST
ਦੋ ਧੜਿਆਂ ਵਿੱਚ ਗੋਲੀਆਂ ਚੱਲੀਆਂ  ਦੋ ਜ਼ਖ਼ਮੀ
Advertisement

ਹਤਿੰਦਰ ਮਹਿਤਾ
ਜਲੰਧਰ, 5 ਅਗਸਤ
ਇੱਥੇ ਪਠਾਨਕੋਟ ਚੌਕ ’ਚ ਸੋਮਵਾਰ ਦੁਪਹਿਰ 2:15 ਵਜੇ ਦੇ ਕਰੀਬ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਗੋਲੀਆਂ ਚਲਾ ਦਿੱਤੀਆਂ। ਚੌਕ ’ਚੋਂ ਨਿਕਲਦੇ ਲੋਕਾਂ ਨੇ ਇਸ ਦੌਰਾਨ ਭੱਜ ਕੇ ਆਪਣੀ ਜਾਨ ਬਚਾਈ। ਗੋਲੀ ਚਲਾਉਣ ਵਾਲੇ ਦੋਵੇਂ ਧਿਰਾਂ ਅਪਰਾਧਿਕ ਪਿਛੋਕੜ ਦੀਆਂ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਵਾਪਸ ਆਈਆਂ ਸਨ। ਇਸ ਲਈ ਇਸ ਨੂੰ ਗੈਂਗਵਾਰ ਹੋਣ ਦਾ ਖਦਸ਼ਾ ਵੀ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਾ ਨਾਂ ਦੇ ਨੌਜਵਾਨ ਨੇ ਰੇਰੂ ਚੌਕ ਨੇੜੇ ਚਿਕਨ ਦੀ ਇੱਕ ਦੁਕਾਨ ਦੇ ਮਾਲਕ ਭੱਲਾ ਨੂੰ ਥੱਪੜ ਮਾਰ ਦਿੱਤਾ ਸੀ ਜਿਸ ’ਤੇ ਉਸ ਨੇ ਇਸ ਬਾਰੇ ਜਗਤੇਜ ਨੂੰ ਦੱਸਿਆ ਅਤੇ ਜਦੋਂ ਜਗਤੇਜ ਨੇ ਮੰਗਾ ਨੂੰ ਫੋਨ ਕੀਤਾ ਤਾਂ ਮੰਗਾ ਨੇ ਉਸ ਨੂੰ ਵੀ ਗਾਲਾਂ ਕੱਢੀਆਂ ਅਤੇ ਇਸੇ ਰੰਜਿਸ਼ ਕਾਰਨ ਮੰਗਾ, ਜਗਤੇਜ ਦੀ ਭਾਲ ਕਰ ਰਿਹਾ ਸੀ ਜੋ ਸੋਮਵਾਰ ਦੁਪਹਿਰ ਰੇਰੂ ਪਿੰਡ ’ਚ ਆਹਮੋ-ਸਾਹਮਣੇ ਹੋ ਗਏ। ਪਹਿਲਾਂ ਉਕਤ ਵਿਅਕਤੀਆਂ ਨੇ ਰੇਰੂ ਪਿੰਡ ਵਿੱਚ ਗੋਲੀਆਂ ਚਲਾਈਆਂ ਅਤੇ ਫਿਰ ਪਠਾਨਕੋਟ ਚੌਕ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ ਅਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ। ਇਸ ਦੌਰਾਨ ਇੱਕ ਥਾਰ ਦੀ ਵੀ ਭੰਨ-ਤੋੜ ਕੀਤੀ ਗਈ। ਫਿਲਹਾਲ ਪੁਲੀਸ ਮੌਕੇ ’ਤੇ ਪਹੁੰਚ ਗਈ ਹੈ। ਗੋਲੀਬਾਰੀ ਕਰਨ ਵਾਲੀਆਂ ਦੋਵੇਂ ਧਿਰਾਂ ਰੇਰੂ ਪਿੰਡ ਦੇ ਰਹਿਣ ਵਾਲੀਆਂ ਹਨ ਅਤੇ ਦੂਰ-ਦੁਰਾਡੇ ਦੇ ਰਿਸ਼ਤੇਦਾਰ ਲੱਗਦੇ ਹਨ। ਇਸ ਝਗੜੇ ਵਿੱਚ ਦੋ ਜਣਿਆਂ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ, ਜਿਨ੍ਹਾਂ ਨੂੰ ਕਪੂਰ ਹਸਪਤਾਲ ਲਿਜਾਇਆ ਗਿਆ ਹੈ। ਇਸੇ ਦੌਰਾਨ ਏਸੀਪੀ ਉੱਤਰੀ ਦਮਨਬੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਗੋਲੀਬਾਰੀ ਪੁਲੀਸ ਡਿਵੀਜ਼ਨ 8 ਜਲੰਧਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪਠਾਨਕੋਟ ਚੌਕ ਨੇੜੇ ਦੁਪਹਿਰ 2:00 ਤੋਂ 2:15 ਵਜੇ ਦੇ ਦਰਮਿਆਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×