ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਪਤਨੀ ਦਾ ਦੇਹਾਂਤ
07:23 AM Jan 07, 2025 IST
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਜਨਵਰੀ
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਅਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੀ ਮਾਤਾ ਜਰਨੈਲ ਕੌਰ ਗਿੱਲ (ਰਾਮੂਵਾਲੀਆ) ਦਾ ਦੇਹਾਂਤ ਹੋ ਗਿਆ ਹੈ। ਉਹ 86 ਸਾਲ ਦੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ ਕੁਝ ਸਮੇਂ ਤੋਂ ਗੁੜਗਾਉਂ ਵਿਚ ਆਪਣੀ ਬੇਟੀ ਨਵਜੋਤ ਕੌਰ ਅਤੇ ਜਵਾਈ ਕੈਪਟਨ ਅਜੈ ਕੁਮਾਰ ਕੋਲ ਰਹਿ ਰਹੇ ਸਨ। ਲੰਘੀ ਰਾਤ ਉਨ੍ਹਾਂ ਨੇ ਗੁੜਗਾਉਂ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਬੀਬੀ
ਜਰਨੈਲ ਕੌਰ ਰਾਮੂਵਾਲੀਆ ਦਾ ਅੰਤਿਮ ਸੰਸਕਾਰ 7 ਜਨਵਰੀ ਨੂੰ ਬਾਅਦ ਦੁਪਹਿਰ ਢਾਈ ਵਜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
Advertisement
Advertisement