ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ ’ਚ ਰੱਖਿਆ ਕਦਮ

07:38 AM Jun 29, 2024 IST
ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨਵੀਂ ਪਾਰਟੀ ਦੀ ਕਾਇਮੀ ਦਾ ਐਲਾਨ ਕਰਦੇ ਹੋਏ।

ਮੁਕੇਸ਼ ਕੁਮਾਰ
ਚੰਡੀਗੜ੍ਹ, 28 ਜੂਨ
ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਪੰਥਕ ਆਗੂ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤਕ ਦਲ ‘ਸ਼ੇਰ-ਏ-ਪੰਜਾਬ ਦਲ’ ਦੇ ਗਠਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਾਨਫਰੰਸ ਦੌਰਾਨ ਭਾਈ ਵਡਾਲਾ ਨੇ ਪਾਰਟੀ ਗਠਨ ਕਰਨ ਦੇ ਮੂਲ ਕਾਰਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਹੈ, ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਅਕਾਲੀ-ਬੀਜੇਪੀ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ, ਜਾਂ ਇਨ੍ਹਾਂ ਵਿੱਚੋਂ ਦਲ-ਬਦਲੂ ਨੇਤਾ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਵੀ ਸਿਰਫ ਪਰਿਵਾਰ ਲਈ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ, ਜਿਸ ਕਾਰਨ ਇਹ ਕਦੇ ਪੰਥਕ ਕਹਾਉਣ ਵਾਲਾ ਇਹ ਦਲ ਹਾਸ਼ੀਏ ’ਤੇ ਪਹੁੰਚ ਗਿਆ ਹੈ ਅਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਸ੍ਰੀ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਅਜਿਹੇ ਬਦਤਰ ਹਾਲਾਤ ਵਿੱਚ ਬੇਚੈਨ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਲੋੜ ਸੀ, ਇਸ ਲਈ ਇਹ ਆਵਾਜ਼ ਉਠਾਉਣੀ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਆਖਿਆ ਕਿ ਸ਼ੇਰ-ਏ-ਪੰਜਾਬ ਦਲ ਮਨੁੱਖੀ ਅਧਿਕਾਰਾਂ, ਸਿੱਖ, ਹਿੰਦੂ, ਮੁਸਲਿਮ, ਇਸਾਈ ਭਾਈਚਾਰੇ ਦੀ ਏਕਤਾ, ਸਹਿਯੋਗ ਅਤੇ ਸਮਰਥਾ ਦੀ ਨਵੀਂ ਲਹਿਰ ਲਿਆਉਣ ਦਾ ਵਚਨਬੱਧ ਹੋਵੇਗਾ। ਉਨ੍ਹਾਂ ਪਾਰਟੀ ਦੇ ਉਦੇਸ਼ਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ‘ਸ਼ੇਰ-ਏ-ਪੰਜਾਬ ਦਲ’ ਦਾ ਉਦੇਸ਼ ਪੰਜਾਬ ਵਿੱਚ ਨਸ਼ਾ, ਬੇਰੁਜ਼ਗਾਰੀ, ਕਰਜ਼ ਮੁਕਤੀ, ਪਾਣੀ ਦੇ ਹੱਕ ਅਤੇ ਬੰਦੀ ਸਿੱਖਾਂ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ, ਕਿਸਾਨਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਖ਼ਿਲਾਫ਼ ਗਲਤ ਕਾਨੂੰਨਾਂ ਨੂੰ ਖਤਮ ਕਰਨਾ, ਰਿਹਾਈ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਨ ਸੁਧਾਰ ਲਈ ਐੱਸਜੀਪੀਸੀ ਨੂੰ ਸਾਰੇ ਧੜਿਆਂ ਤੋਂ ਮੁਕਤ ਕਰਵਾ ਕੇ ਧਾਰਮਿਕ ਮੁੱਲਾਂ ਦੀ ਮੁੜ ਬਹਾਲੀ, ਬੇਅਦਬੀ ਮਾਮਲਿਆਂ ਅਤੇ ਗੁੰਮ ਹੋਏ 328 ਪਵਿੱਤਰ ਸਰੂਪਾਂ ਦੇ ਨਿਆਂ ਲਈ ਖਾਲਸਾ ਧਰਮ ਨਿਰਪੱਖ ਤੇ ਜਮਹੂਰੀ ਸਰਕਾਰ ਦੀ ਸਥਾਪਨਾ ਕਰਨਾ ਹੋਵੇਗਾ।

Advertisement

Advertisement
Advertisement